Site icon TheUnmute.com

ਪੀ.ਵਾਈ.ਡੀ.ਬੀ. ਦੇ ਚੇਅਰਮੈਨ ਬਿੰਦਰਾ ਵੱਲੋਂ ਮਨੁੱਖਤਾ ਦੀ ਨਿਸ਼ਕਾਮ ਤੇ ਅਣਥੱਕ ਸੇਵਾਵਾਂ ਕਰਨ ਵਾਲੇ 44 ਕੋਰੋਨਾ ਯੋਧਿਆਂ ਦਾ ਸਨਮਾਨ

PYDB Chairman Bindra honors 44 Corona warriors for their selfless and tireless service to humanity

PYDB Chairman Bindra honors 44 Corona warriors for their selfless and tireless service to humanity

ਚੰਡੀਗੜ, 31 ਜੁਲਾਈ:ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਇੱਥੇ ਕੋਵਿਡ-19 ਦੌਰਾਨ ਮਨੁੱਖਤਾ ਦੀ ਨਿਸ਼ਕਾਮ ਅਤੇ ਅਣਥੱਕ ਸੇਵਾਵਾਂ ਕਰਨ ਵਾਲੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਕੋਰੋਨਾ ਯੋਧਿਆਂ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।

ਪੰਜਾਬ ਭਵਨ ਵਿਖੇ ਸੰਖੇਪ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਬਿੰਦਰਾ ਨੇ ਕਿਹਾ ਕਿ ਇਸ ਮਾਰੂ ਮਹਾਂਮਾਰੀ, ਜੋ ਪੂਰੀ ਦੁਨੀਆਂ ਵਿੱਚ ਫੈਲ ਚੁੱਕੀ ਹੈ, ਨੇ ਬਹੁਤ ਕੀਮਤੀ ਜਾਨਾਂ ਲੈ ਲਈਆਂ ਹਨ ਪਰ ਮੁਸ਼ਕਿਲ ਦੀ ਇਸ ਘੜੀ ਵਿੱਚ ਕੋਰੋਨਾ ਯੋਧਿਆਂ ਜਿਵੇਂ ਡਾਕਟਰ, ਸਿਹਤ ਸੰਭਾਲ ਕਰਮਚਾਰੀਆਂ, ਪੁਲਿਸ ਕਰਮਚਾਰੀਆਂ, ਗੈਰ ਸਰਕਾਰੀ ਸੰਸਥਾਵਾਂ ਅਤੇ ਪੰਜਾਬ ਦੇ ਨੌਜਵਾਨਾਂ ਨੇ ਮੋਹਰਲੀ ਕਤਾਰ ਵਿੱਚ ਰਹਿੰਦਿਆਂ ਆਪਣੀ ਜਾਨ ਖਤਰੇ ਵਿਚ ਪਾ ਕੇ ਮਨੁੱਖਤਾ ਦੀ ਸੇਵਾ ਕੀਤੀ।

ਉਨਾਂ ਕਿਹਾ “ਮੈਂ ਪੰਜਾਬ ਸਰਕਾਰ ਦੀ ਤਰਫੋਂ ਇਨਾਂ ਕੋਰੋਨਾ ਯੋਧਿਆਂ ਦਾ ਧੰਨਵਾਦ ਕਰਦਾ ਹਾਂ, ਜਿਨਾਂ ਨਾ ਸਿਰਫ ਸਾਵਧਾਨੀ ਅਤੇ ਸੁਚੱਜੇ ਢੰਗ ਨਾਲ ਇਨਾਂ ਹਾਲਾਤ ਦਾ ਸਾਹਮਣਾ ਕੀਤਾ, ਸਗੋਂ ਜੰਿਦਗੀ ਵਿੱਚ ਉਮੀਦ ਦੀ ਇੱਕ ਕਿਰਨ ਵੀ ਜਗਾਈ।“ ਇਸ ਮੌਕੇ ਕੋਵਿਡ ਸੰਕਟ ਦੌਰਾਨ ਨਿਸ਼ਕਾਮ ਸੇਵਾਵਾਂ ਦੇਣ ਵਾਲੇ 44 ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ।

ਬਿੰਦਰਾ ਨੇ ਦੱਸਿਆ ਕਿ ਪੰਜਾਬ ਯੂਥ ਵਿਕਾਸ ਬੋਰਡ ਨੇ ਕੋਵਿਡ ਹੈਲਪਲਾਈਨ ਨੰਬਰ -95772-00003 ਜਾਰੀ ਕਰਨ ਦੇ ਨਾਲ ਨਾਲ 2500 ਤੋਂ ਵੱਧ ਪ੍ਰਮਾਣਿਤ ਪੀ.ਪੀ.ਈ. ਕਿੱਟਾਂ ਵੰਡੀਆਂ, ਕੋਰੋਨਾ ਯੋਧਿਆਂ ਲਈ ਬੀਮੇ ਵਜੋਂ 25 ਲੱਖ ਰੁਪਏ, ਸੀ.ਐਸ.ਆਰ. ਫੰਡਾਂ ਰਾਹੀਂ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਸਾਹਨੇਵਾਲ ਵਿੱਚ ਗੈਸ ਵਾਲੇ ਤਿੰਨ ਸ਼ਮਸ਼ਾਨਘਾਟ, 300 ਮੁਫਤ ਟੀਕਾਕਰਨ ਕੈਂਪ ਲਗਾਉਣ ਤੋਂ ਇਲਾਵਾ ਮਹਾਂਮਾਰੀ ਦੇ ਸਮੇਂ ਦੌਰਾਨ 9000 ਤੋਂ ਵੱਧ ਵਿਦਿਆਰਥੀਆਂ ਦੀ ਫੀਸ ਮੁਆਫ ਕਰਵਾਈ। ਯੂਥ ਡਿਵੈਲਪਮੈਂਟ ਬੋਰਡ ਨੇ ਉਨਾਂ ਵਿਦਿਆਰਥੀਆਂ ਦੀ ਵੀ ਘਰ ਵਾਪਸ ਪਰਤਣ ਵਿਚ ਸਹਾਇਤਾ ਕੀਤੀ, ਜੋ ਲਾਕਡਾਊਨ ਕਰਕੇ ਦੂਜੇ ਰਾਜਾਂ ਵਿੱਚ ਰਹਿ ਗਏ ਸਨ।

ਇਸ ਦੌਰਾਨ ਸਿਵਲ ਸਰਜਨ ਮੁਹਾਲੀ ਦੇ ਦਫ਼ਤਰ ਤੋਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਡਿਪਟੀ ਮੈਡੀਕਲ ਕਮਿਸਨਰ ਡਾ. ਦਲਜੀਤ ਸਿੰਘ, ਐਸ.ਐਮ.ਓ. ਡਾ. ਐਚ.ਐਸ. ਚੀਮਾ, ਜ਼ਿਲਾ ਟੀਕਾਕਰਨ ਅਫਸਰ ਡਾ. ਗਿਰੀਸ਼ ਡੋਗਰਾ, ਜ਼ਿਲਾ ਸਿਹਤ ਅਫਸਰ ਡਾ. ਸੁਭਾਸ ਕੁਮਾਰ, ਐਮ.ਓ. ਡਾ. ਤਰਨਜੋਤ ਕੌਰ, ਸਹਾਇਕ ਹਸਪਤਾਲ ਮੈਨੇਜਰ ਡਾ. ਬਬਨਦੀਪ ਕੌਰ, ਮੈਡੀਕਲ ਸਪੈਸ਼ਲਿਸਟ ਐਸ.ਡੀ.ਐਚ. ਡੇਰਾਬੱਸੀ ਡਾ. ਸੰਦੀਪ ਕੁਮਾਰ, ਸਰਜਰੀ ਸਪੈਸ਼ਲਿਸਟ ਐਸ.ਡੀ.ਐਚ. ਖਰੜ ਡਾ. ਧਰਮਿੰਦਰ ਸਿੰਘ ,ਮੈਡੀਕਲ ਅਫ਼ਸਰ ਐਸ.ਡੀ.ਐਚ. ਖਰੜ ਡਾ. ਕਮਲਪ੍ਰੀਤ ਕੌਰ, ਐਮ.ਓ. ਮੋਹਾਲੀ ਡਾ. ਹਰਪ੍ਰੀਤ ਕੌਰ, ਐਮ.ਓ. ਮੋਹਾਲੀ ਡਾ. ਬਲਵਿੰਦਰ ਕੌਰ, ਐਮ.ਓ. ਮੋਹਾਲੀ ਡਾ. ਵਿਕਰਮ ਸਿੰਗਲਾ, ਐਮ.ਓ. ਮੋਹਾਲੀ ਡਾ. ਇਸ਼ਾ, ਐਮ.ਓ. ਪੀ.ਐਚ.ਸੀ. ਘੜੂੰਆਂ ਡਾ. ਨਵਨੀਤ, ਐਪੀਡੈਮੀਓਲੌਜਿਸਟ ਡਾ. ਹਰਮਨਦੀਪ ਕੌਰ, ਮਾਈਕ੍ਰੋਬਾਇਓਲੌਜਿਸਟ ਮਿਸ ਦੀਪਿਕਾ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਪੀ.ਏ. ਦਵਿੰਦਰ ਸਿੰਘ, ਮੀਡੀਆ ਇੰਚਾਰਜ ਬਲਜਿੰਦਰ ਸਿੰਘ, ਡੀਈਓ (ਆਈ.ਡੀ.ਐਸ.ਪੀ.) ਦਫਤਰ ਪਰਮਜੀਤ ਸਿੰਘ, ਡੀ.ਐਮ. (ਆਈਡੀਐਸਪੀ) ਦਫਤਰ ਮੀਨਾਕਸੀ ਸੋਨੀ, ਸਟਾਫ ਨਰਸ ਐਸਡੀਐਚ ਖਰੜ ਪ੍ਰਦੀਪ ਕੌਰ ਅਤੇ ਹਰਪ੍ਰੀਤ ਕੌਰ, ਸੀ.ਏ. (ਈ.ਪੀ.ਆਈ.) ਨੀਰਜ, ਵਾਰਡ ਅਟੈਂਡੈਂਟ ਸੁਲਤਾਨ, ਮਾਈਕ੍ਰੋਬਾਇਓਲੋਜਿਸਟ ਮਿਸ ਅਨੀਤਾ, ਸਟਾਫ ਨਰਸ ਪਰਮਜੀਤ ਕੌਰ ਅਤੇ ਸੰਦੀਪ ਕੌਰ, ਏ.ਐਨ.ਐਮ. ਐਸਡੀਐਚ ਡੇਰਾਬੱਸੀ ਰੇਸਮ ਕੌਰ, ਏ.ਐਨ.ਐਮ. ਜ਼ਿਲਾ ਮੋਹਾਲੀ ਮਨਪ੍ਰੀਤ ਕੌਰ, ਐਲ.ਟੀ. ਐਸਡੀਐਚ ਡੇਰਾਬੱਸੀ ਦੀਪਿਕਾ,ਐਲਐਚਵੀ ਐਸ.ਡੀ.ਐਚ. ਡੇਰਾਬੱਸੀ ਰਜਨੀ, ਐਲ.ਟੀ. ਜ਼ਿਲਾ ਮੋਹਾਲੀ ਸਰਬਜੋਤ ਕੌਰ ਅਤੇ ਪਰਮਿੰਦਰ ਕੌਰ, ਐਮਐਲਟੀ ਐਸ.ਡੀ.ਐਚ. ਖਰੜ ਹਰਵਿੰਦਰ ਸਿੰਘ, ਐਮ.ਪੀ.ਐਚ.ਵੀ. (ਮੇਲ) ਬਲਜੀਤ ਸਿੰਘ, ਡਰਾਇਵਰ ਜਗਦੇਵ ਸਿੰਘ, ਦਰਜਾ-4 ਕਰਮਚਾਰੀ ਮਨਜੀਤ ਸਿੰਘ, ਐਨਐਚਐਮ ਧਰਮਦਾਸ, ਸੰਦੀਪ ਕੁਮਾਰ ਅਤੇ ਵਿਵੇਕ ਕੁਮਾਰ, ਮੇਨ ਸਟੋਰ ਕੋਵਿਡ ਸ਼ਿਵ ਕੁਮਾਰ ਅਤੇ ਡਰਾਇਵਰ ਬਲਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

 

Exit mobile version