PV Sindhu

ਪੀਵੀ ਸਿੰਧੂ ਨੇ ਜਿੱਤਿਆ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ

ਚੰਡੀਗੜ੍ਹ 23 ਜਨਵਰੀ 2022: ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ (PV Sindhu) ਨੇ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ (Syed Modi International Badminton Tournament) ਵਿੱਚ ਮਹਿਲਾ ਸਿੰਗਲ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ ।ਪੀਵੀ ਸਿੰਧੂ (PV Sindhu) ਦੋ ਵਾਰ ਦੀ ਓਲੰਪਿਕ ਚੈਂਪੀਅਨ ਨੇ ਫਾਈਨਲ ‘ਚ ਭਾਰਤ ਦੀ ਨੌਜਵਾਨ ਸ਼ਟਲਰ ਮਾਲਵਿਕਾ ਬੰਸੋਦ ਨੂੰ ਹਰਾਇਆ ਹੈ ।

ਅੱਜ ਯਾਨੀ ਐਤਵਾਰ ਨੂੰ ਲਖਨਊ ‘ਚ ਖੇਡੇ ਗਏ ਫਾਈਨਲ ਮੁਕਾਬਲੇ ‘ਚ ਸਿੰਧੂ ਨੇ ਮਾਲਵਿਕੋ ਨੂੰ 21-13, 21-16 ਨਾਲ ਹਰਾ ਦਿੱਤਾ। ਸਿੰਧੂ ਦਾ ਇਹ ਦੂਜਾ ਸਈਅਦ ਮੋਦੀ BWF ਵਰਲਡ ਟੂਰ ਸੁਪਰ 300 ਈਵੈਂਟ ਖਿਤਾਬ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2017 ‘ਚ ਇਹ ਖਿਤਾਬ ਜਿੱਤਿਆ ਸੀ। ਤੁਹਾਨੂੰ ਦਸ ਦਈਏ ਕਿ ਇਸਤੋਂ ਪਹਿਲਾਂ ਸਾਇਨਾ ਨੇਹਵਾਲ ਨੇ ਸਈਅਦ ਮੋਦੀ ਇੰਟਰਨੈਸ਼ਨਲ ਵੂਮੈਨ ਸਿੰਗਲਜ਼ ‘ਚ ਕਮਾਲ ਕਰ ਦਿਖਾਇਆ ਹੈ। ਉਸ ਨੇ ਇਹ ਖਿਤਾਬ ਸਭ ਤੋਂ ਵੱਧ ਵਾਰ ਜਿੱਤਿਆ ਹੈ। ਸਾਇਨਾ ਨੇ 2009, 2014 ਅਤੇ 2015 ਵਿੱਚ ਇਹ ਖਿਤਾਬ ਜਿੱਤਿਆ ਸੀ।

Scroll to Top