July 7, 2024 10:32 am
ਪੀਵੀ ਸਿੰਧੂ

ਜਰਮਨ ਓਪਨ ਟੂਰਨਾਮੈਂਟ ‘ਚ ਪੀਵੀ ਸਿੰਧੂ, ਸ਼੍ਰੀਕਾਂਤ ਅਤੇ ਲਕਸ਼ਯ ਸੇਨ ਪੇਸ਼ ਕਰਨਗੇ ਆਪਣੀ ਚੁਣੌਤੀ

ਚੰਡੀਗੜ੍ਹ 08 ਮਾਰਚ 2022: ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਜਰਮਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ‘ਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅਤੇ ਵਿਸ਼ਵ ਚੈਂਪੀਅਨ ਸ਼੍ਰੀਕਾਂਤ ਅਤੇ ਲਕਸ਼ਯ ਸੇਨ ਦੀ ਅਗਵਾਈ ਵਾਲੀ ਭਾਰਤੀ ਟੀਮ ਹਿੱਸਾ ਲਵੇਗੀ। ਪੀ ਵੀ ਸਿੰਧੂ ਨੇ ਸਈਅਦ ਮੋਦੀ ਇੰਟਰਨੈਸ਼ਨਲ ਖਿਤਾਬ ਜਿੱਤਿਆ ਸੀ ਅਤੇ ਲਕਸ਼ੈ ਨੇ ਜਨਵਰੀ ‘ਚ ਸੁਪਰ 500 ਟਰਾਫੀ ਜਿੱਤੀ ਸੀ, ਜਦੋਂ ਕਿ ਸ਼੍ਰੀਕਾਂਤ ਬਾਅਦ ‘ਚ ਕੋਵਿਡ-19 ਦੀ ਲਾਗ ਕਾਰਨ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ ਹੋਣਾ ਪਿਆ ਸੀ।

ਸੱਤਵਾਂ ਦਰਜਾ ਪ੍ਰਾਪਤ ਸਿੰਧੂ ਆਪਣੀ ਮੁਹਿੰਮ ਦੀ ਸ਼ੁਰੂਆਤ ਵਿਸ਼ਵ ਦੀ 11ਵੇਂ ਨੰਬਰ ਦੀ ਖਿਡਾਰਨ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਵਿਰੁੱਧ ਕਰੇਗੀ। ਦੂਜੇ ਪਾਸੇ ਅੱਠਵਾਂ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਸ੍ਰੀਕਾਂਤ ਆਪਣੀ ਪਹਿਲੀ ਮੁਹਿੰਮ ‘ਚ ਫਰਾਂਸ ਦੇ ਬ੍ਰਾਈਸ ਲੇਵਰਡੇਜ਼ ਦਾ ਸਾਹਮਣਾ ਕਰੇਗਾ।