ਚੰਡੀਗੜ੍ਹ 16 ਅਗਸਤ 2022: ਸਟਾਰ ਸ਼ਟਲਰ ਪੀਵੀ ਸਿੰਧੂ (PV Sindhu) ਆਗਾਮੀ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ ਹੈ। ਉਸ ਨੂੰ ਰਾਸ਼ਟਰਮੰਡਲ ਖੇਡਾਂ ਦੌਰਾਨ ਗਿੱਟੇ ‘ਤੇ ਸੱਟ ਲੱਗ ਗਈ ਸੀ, ਜਿਸਦੇ ਚੱਲਦੇ ਪੀਵੀ ਸਿੰਧੂ ਇਸ ਮਹੱਤਵਪੂਰਨ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ |
ਸਟਾਰ ਸਪੋਰਟਸ ਦੀ ਰਿਪੋਰਟ ਮੁਤਾਬਕ ਪੀਵੀ ਸਿੰਧੂ (PV Sindhu) ਦੇ ਪਿਤਾ ਪੀਵੀ ਰਮੰਨਾ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੇ ਖੱਬੇ ਗਿੱਟੇ ‘ਚ ਗੰਭੀਰ ਸੱਟ ਹੈ। ਉਸ ਨੂੰ ਇਹ ਸੱਟ ਹਾਲ ਹੀ ਵਿੱਚ ਸਮਾਪਤ ਹੋਈਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਦੌਰਾਨ ਲੱਗੀ ਸੀ |