Site icon TheUnmute.com

Pushpalatha: ਮਸ਼ਹੂਰ ਅਦਾਕਾਰਾ ਪੁਸ਼ਪਲਤਾ ਦਾ ਹੋਇਆ ਦਿਹਾਂਤ, 100 ਤੋਂ ਵੱਧ ਫਿਲਮਾਂ ‘ਚ ਕੀਤਾ ਕੰਮ

Pushpalatha

ਚੰਡੀਗੜ੍ਹ, 05 ਫਰਵਰੀ 2025: Pushpalatha Death News: ਤਾਮਿਲ ਫਿਲਮ ਇੰਡਸਟਰੀ ਦੀ ਅਦਾਕਾਰਾ ਪੁਸ਼ਪਲਤਾ ਦਾ ਲੰਮੀ ਬਿਮਾਰੀ ਤੋਂ ਬਾਅਦ 87 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ | ਉਸਨੇ ਆਪਣੇ ਫਿਲਮੀ ਕਰੀਅਰ ‘ਚ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ।

ਬੁੱਧਵਾਰ ਨੂੰ ਸਾਊਥ ਫਿਲਮ ਇੰਡਸਟਰੀ ਤੋਂ ਇੱਕ ਖ਼ਬਰ ਆਈ ਹੈ, ਜਿਸ ਕਾਰਨ ਲੋਕ ਸੋਗ ਵਿੱਚ ਡੁੱਬੇ ਹੋਏ ਹਨ। ਦੱਖਣੀ ਭਾਰਤੀ ਫ਼ਿਲਮ ਅਦਾਕਾਰਾ ਪੁਸ਼ਪਲਤਾ ਲੰਬੇ ਸਮੇਂ ਤੋਂ ਬਿਮਾਰ ਸੀ, ਜਿਸ ਕਾਰਨ ਉਨ੍ਹਾਂ ਦਾ ਅੱਜ ਚੇਨਈ ਵਿੱਚ 87 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

ਪੁਸ਼ਪਲਤਾ (actress Pushpalatha) ਨੇ ਆਪਣੇ ਕਰੀਅਰ ਦੀ ਸ਼ੁਰੂਆਤ 1958 ‘ਚ ‘ਸੇਨਕੋਟਾਈ ਸਿੰਗਮ’ ਨਾਮਕ ਇੱਕ ਤਾਮਿਲ ਫਿਲਮ ਨਾਲ ਕੀਤੀ। ਇਸ ਤੋਂ ਬਾਅਦ ਸਾਲ 1969 ‘ਚ ਉਨ੍ਹਾਂ ਨੇ ਮਲਿਆਲਮ ਫਿਲਮ ਇੰਡਸਟਰੀ ‘ਚ ਵੀ ਪ੍ਰਵੇਸ਼ ਕੀਤਾ, ਉਨ੍ਹਾਂ ਫਿਲਮ ਦਾ ਨਾਮ ‘ਨਰਸ’ ਸੀ।

ਆਪਣੇ ਫਿਲਮੀ ਸਫ਼ਰ ਦੌਰਾਨ ਉਨ੍ਹਾਂ ਨੇ ਲਗਭਗ 100 ਫਿਲਮਾਂ ‘ਚ ਕੰਮ ਕੀਤਾ ਹੈ। ਪੁਸ਼ਪਲਤਾ ਨੇ ਕਈ ਦੱਖਣੀ ਭਾਰਤੀ ਫ਼ਿਲਮ ਅਦਾਕਾਰਾਂ ਨਾਲ ਕੰਮ ਕੀਤਾ, ਜਿਨ੍ਹਾਂ ‘ਚ ਐਮਜੀ ਰਾਮਚੰਦਰਨ ਅਤੇ ਕਮਲ ਹਾਸਨ ਵਰਗੇ ਪ੍ਰਸਿੱਧ ਅਦਾਕਾਰ ਸ਼ਾਮਲ ਸਨ।

ਪੁਸ਼ਪਲਤਾ ਨਾ ਸਿਰਫ਼ ਇੱਕ ਅਦਾਕਾਰਾ ਸੀ, ਸਗੋਂ ਇੱਕ ਵਧੀਆ ਡਾਂਸਰ ਅਤੇ ਨਿਰਮਾਤਾ ਵੀ ਸੀ। ਪੁਸ਼ਪਲਤਾ ਨੂੰ ਆਖਰੀ ਵਾਰ 1999 ਦੀ ਫਿਲਮ ‘ਪੂਵਸਮ’ ‘ਚ ਇੱਕ ਅਦਾਕਾਰਾ ਦੇ ਰੂਪ ‘ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਮਨ ਅਧਿਆਤਮਿਕਤਾ ਅਤੇ ਸਮਾਜ ਸੇਵਾ ਲਈ ਸਮਰਪਿਤ ਕਰ ਦਿੱਤਾ ਸੀ ।

Read More: Kinnar Akhara: ਕਿੰਨਰ ਅਖਾੜੇ ਦੀ ਵੱਡੀ ਕਾਰਵਾਈ, ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਅਹੁਦੇ ਤੋਂ ਹਟਾਇਆ

Exit mobile version