July 7, 2024 10:58 am
ਨਵੇਂ ਟਰਾਂਸਪੋਰਟ

ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੱਸ ਵਿੱਚ ਸਫਰ ਕੀਤਾ

ਚੰਡੀਗੜ੍ਹ, 30 ਸਤੰਬਰ 2021- ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਚੰਡੀਗੜ੍ਹ ਤੋ ਗਿੱਦੜਬਾਹਾ ਜਾ ਰਹੇ ਸੀ | ਰਸਤੇ ‘ਚ ਉਹਨਾਂ ਦਾ ਬੱਸ ਵਿੱਚ ਸਫਰ ਕਰਨ ਦਾ ਮੰਨ ਕੀਤਾ ਜਿਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਰਾਜਪੁਰੇ ਤੋ ਪਟਿਆਲਾ ਤੱਕ ਦਾ ਸਫਰ ਪੀਆਰਟੀਸੀ ਬੱਸ ਵਿੱਚ ਕੀਤਾ |

ਇਸ ਮੌਕੇ ਟਰਾਂਸਪੋਰਟ ਮੰਤਰੀ ਵਜੋਂ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਬੱਸਾਂ ਵਿੱਚ ਆਉਂਦੀਆਂ ਮੁਸ਼ਕਲਾਂ ਬਾਰੇ ਪੁੱਛਿਆ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਮੇਰੀ ਕੋਸ਼ਿਸ਼ ਹੈ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸਮਝ ਕੇ ਉਨ੍ਹਾਂ ਦਾ ਹੱਲ ਜਲਦੀ ਤੋ ਜਲਦੀ ਹੱਲ ਹੋ ਸਕਣ |