Site icon TheUnmute.com

ਪੰਜਾਬ ਦੇ ਨਵੇਂ AG ਅਨਮੋਲ ਰਤਨ ਸਿੱਧੂ ਦਾ ਐਲਾਨ, ਇਕ ਰੁਪਿਆ ਤਨਖਾਹ ਵਜੋਂ ਲੈਣਗੇ

Anmol Ratan Sidhu

ਚੰਡੀਗੜ੍ਹ 19 ਮਾਰਚ 2022: ਪੰਜਾਬ ਸਰਕਾਰ ਵੱਲੋਂ ਅਨਮੋਲ ਰਤਨ ਸਿੱਧੂ (Anmol Ratan Sidhu) ਨੂੰ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ| ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਨਵੇਂ ਐਡਵੋਕੇਟ ਜਨਰਲ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਅਨਮੋਲ ਰਤਨ ਸਿੱਧੂ ਨੇ ਐਲਾਨ ਕੀਤਾ ਕਿ ਉਹ ਇਕ ਰੁਪਿਆ ਤਨਖਾਹ ਵਜੋਂ ਲੈਣਗੇ ਅਤੇ ਬਾਕੀ ਦਾ ਪੈਸਾ ਇੱਕ ਪਿੰਡ ਲਈ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਤਨਖਾਹ ਦੇ ਬਾਕੀ ਪੈਸੇ ਮਕਬੂਲਪੁਰੇ ਖੇਤਰ ‘ਚ ਉਨ੍ਹਾਂ ਵਿਧਵਾ ਦੇ ਲਈ ਦੇਣਗੇ ਜਿਨ੍ਹਾਂ ਦੇ ਪਤੀ ਨਸ਼ੇ ਨਾਲ ਮੌਤ ਹੋ ਗਈ ਹੈ।

Exit mobile version