ਚੰਡੀਗੜ੍ਹ, 31 ਜੁਲਾਈ 2024: ਲੁਧਿਆਣਾ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ (Toll plaza Ladowal) ਨੂੰ ਪ੍ਰਸ਼ਾਸਨ ਨੇ ਮੁੜ ਖੁੱਲ੍ਹਵਾ ਦਿੱਤਾ ਹੈ | ਕਿਸਾਨਾਂ ਵੱਲੋਂ 46 ਦਿਨਾਂ ਤੋਂ ਵੱਧ ਸਮੇਂ ਤੱਕ ਇਹ ਤੋਲ ਪਲਾਜਾ ਫ੍ਰੀ ਕੀਤਾ ਹੋਇਆ ਸੀ | ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਦੋਆਬਾ ਵੱਲੋਂ 16 ਜੂਨ ਤੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਮੁਕੰਮਲ ਤੌਰ ‘ਤੇ ਮੁਫ਼ਤ ਕਰ ਦਿੱਤਾ ਸੀ | ਉਥੇ ਹੀ ਕਿਸਾਨ ਆਗੂਆਂ ਨੇ ਮੰਗਾਂ ਨਾ ਮੰਨਣ ਤੱਕ ਟੋਲ ਪਲਾਜ਼ਾ ਨਾ ਖੋਲ੍ਹਣ ਦੀ ਗੱਲ ਚਿਤਾਵਨੀ ਦਿੱਤੀ ਸੀ | ਪੁਲਿਸ ਨੇ ਅੱਜ ਸਵੇਰ ਟੋਲ ਪਲਾਜ਼ਾ ਖੁੱਲ੍ਹਵਾ ਦਿੱਤਾ ਅਤੇ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ |
ਕਿਸਾਨ ਜਥੇਬੰਦੀਆਂ ਵਧੀਆਂ ਟੋਲ ਫੀਸਾਂ ਦਾ ਵਿਰੋਧ ਕਰ ਰਹੀਆਂ ਹਨ ਅਤੇ ਪੁਰਾਣੀਆਂ ਕੀਮਤਾਂ ਨੂੰ ਬਹਾਲ ਕਰਨ ਦੀ ਮੰਗ ਕਰ ਰਹੀਆਂ ਹਨ। ਕਿਸੇ ਅਣਸੁਖਾਵੀਂ ਸਥਿਤੀ ਨੂੰ ਕਾਬੂ ਕਰਨ ਲਈ ਅੱਜ ਸਵੇਰੇ ਹੀ ਟੋਲ ਪਲਾਜ਼ਾ ’ਤੇ ਵੱਡੀ ਗਿਣਤੀ ’ਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ।