Harjot Singh

ਯੂਕਰੇਨ ‘ਚ ਫਸੇ ਪੰਜਾਬ ਦੇ ਹਰਜੋਤ ਸਿੰਘ ਨੂੰ ਲੱਗੀ ਗੋਲੀ, ਭਾਰਤ ਸਰਕਾਰ ਤੋਂ ਮੰਗੀ ਮਦਦ

ਰੂਸ ਅਤੇ ਯੂਕਰੇਨ (Russia-Ukraine) ਦੀ ਜੰਗ ‘ਚ ਫਸੇ ਭਾਰਤੀ ਵਿਦਿਆਰਥੀ ਸੁਰੱਖਿਅਤ ਨਹੀਂ ਹਨ। ਪੰਜਾਬ ਦੇ ਹਰਜੋਤ ਸਿੰਘ (Harjot Singh ) ਨੂੰ ਗੋਲੀ ਲੱਗੀ ਹੈ। ਉਹ ਕਾਰ ਰਾਹੀਂ ਲਵੀਵ ਸਿਟੀ ਜਾ ਰਿਹਾ ਸੀ।

ਫਿਲਹਾਲ ਹਰਜੋਤ ਸਿੰਘ (Harjot Singh ) ਨੂੰ ਕੀਵ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਪਰ ਹਰਜੋਤ ਨੇ ਭਾਰਤ ਸਰਕਾਰ ਤੋਂ ਟਵੀਟ ਕਰਕੇ ਹਸਪਤਾਲ ਤੋਂ ਮਦਦ ਮੰਗੀ ਹੈ।

ਹਰਜੋਤ ਨੇ ਮਦਦ ਦੀ ਕੀਤੀ ਅਪੀਲ
ਪ੍ਰਾਪਤ ਜਾਣਕਾਰੀ ਅਨੁਸਾਰ ਹਰਜੋਤ ਸਿੰਘ ਯੂਕਰੇਨ (Ukraine) ਦੀ ਪੱਛਮੀ ਸਰਹੱਦ ਵੱਲ ਜਾ ਰਿਹਾ ਸੀ, ਤਾਂ ਜੋ ਉਹ ਭਾਰਤ ਵਾਪਸ ਆ ਸਕੇ। ਉਹ ਲਵੀਵ ਸ਼ਹਿਰ ਜਾ ਰਿਹਾ ਸੀ ਜਦੋਂ ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।

ਸਥਾਨਕ ਲੋਕਾਂ ਨੇ ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਕੀਵ ਸ਼ਹਿਰ ਦੇ ਹਸਪਤਾਲ ਪਹੁੰਚਾਇਆ ਪਰ ਹਰਜੋਤ ਨੇ ਭਾਰਤੀ ਦੂਤਾਵਾਸ ਨੂੰ ਮਦਦ ਦੀ ਅਪੀਲ ਕੀਤੀ।

ਰਸਤੇ ‘ਚ ਹੀ ਉਸ ‘ਤੇ ਹਮਲਾ ਹੋਇਆ : ਹਰਜੋਤ
ਹਰਜੋਤ ਨੇ ਭਾਰਤ ਸਰਕਾਰ ਨੂੰ ਲਿਖਿਆ ਹੈ ਕਿ ਉਹ ਯੂਕਰੇਨ (Ukraine) ‘ਚ ਫਸਿਆ ਹੋਇਆ ਹੈ। ਉਹ ਲਵੀਵ ਸ਼ਹਿਰ ਜਾ ਰਿਹਾ ਸੀ ਕਿ ਰਸਤੇ ‘ਚ ਉਸ ‘ਤੇ ਹਮਲਾ ਕੀਤਾ ਗਿਆ। ਉਸ ਨੂੰ ਗੋਲੀ ਲੱਗ ਗਈ।

ਇੱਕ ਐਂਬੂਲੈਂਸ ਉਸਨੂੰ ਕੀਵ ਦੇ ਇੱਕ ਹਸਪਤਾਲ ਲੈ ਆਈ। ਇਹ ਭਾਰਤੀ ਦੂਤਾਵਾਸ ਤੋਂ 20 ਮਿੰਟ ਦੀ ਦੂਰੀ ‘ਤੇ ਹੈ। ਇੱਥੋਂ ਨਿਕਲਣ ‘ਚ ਉਸ ਦੀ ਮਦਦ ਕੀਤੀ ਜਾਵੇ।

 

Scroll to Top