TheUnmute.com

ਫਾਜ਼ਿਲਕਾ ਪੁਲਿਸ ਲਾਈਨ ‘ਚ ਬਣਾਇਆ ਗਿਆ ਪੰਜਾਬ ਦਾ ਪਹਿਲਾ ਲੱਕੜ ਦਾ ਅਦਭੁੱਤ ਸ੍ਰੀ ਗੁਰੁਦੁਆਰਾ ਸਾਹਿਬ

ਫਾਜ਼ਿਲਕਾ, 24 ਫ਼ਰਵਰੀ 2023: ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਇਸ ਧਰਤੀ ਨੂੰ ਦਸ ਗੁਰੂ ਸਹਿਬਾਨਾਂ ਅਤੇ ਸੈਕੜੇ ਹੀ ਸੰਤਾਂ ਭਗਤਾਂ ਤੇ ਦੇਵੀ ਦੇਵਤਿਆਂ ਦੀ ਧਰਨ ਛੋਹ ਪ੍ਰਾਪਤ ਹੈ। ਪੰਜਾਬ ਦੇ ਨਾਲ ਪੂਰੀ ਦੁਨੀਆ ‘ਚ ਸਿੱਖੀ ਨੂੰ ਦਰਸਾਉਂਦੇ ਬਹੁਤ ਸਾਰੇ ਸਿੱਖ ਇਤਿਹਾਸਕ ਸ੍ਰੀ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹਨ | ਸਾਰੇ ਹੀ ਸ੍ਰੀ ਗੁਰਦੁਆਰਾ ਸਾਹਿਬ ਨੂੰ ਬਣਾਉਣ ਸਮੇਂ ਕਈ ਕਲਾਂ ਕਰੀਤੀਆਂ ਵੀ ਸਰਧਾ ਦੇ ਨਾਲ ਨਾਲ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਇਸੇ ਤਰ੍ਹਾ ਹੀ ਫਾਜ਼ਿਲਕਾ ਪੁਲਿਸ ਲਾਇਨ ‘ਚ ਇੱਕ ਲੱਕੜ ਦੇ ਗੁਰੁਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ ਹੈ | ਜਿਕਯੋਗ ਹੈ ਕਿ ਉਸ ਸਮੇਂ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਫਾਜ਼ਿਲਕਾ, ਭੁਪਿੰਦਰ ਸਿੰਘ ਸਿੱਧੂ ਨੂੰ ਪੁਲਿਸ ਦੇ ਰੀਡਰ ਸਟਾਫ ਅਤੇ ਸੁਰੱਖਿਆ ਮੁਲਜ਼ਮਾਂ ਨੇ ਉਨ੍ਹਾਂ ਨੂੰ ਪੁਲਿਸ ਲਾਈਨ ਵਿੱਚ ਗੁਰੁਦੁਆਰਾ ਸਾਹਿਬ ਬਣਾਉਣ ਦੀ ਮੰਗ ਕੀਤੀ ਸੀ | ਕਿਉਂਕਿ ਆਸ-ਪਾਸ ਦੇ ਇਲਾਕੇ ਵਿੱਚ ਗੁਰੁਦੁਆਰਾ ਸਾਹਿਬ ਨਹੀਂ ਸੀ | ਇਸਤੋਂ ਬਾਅਦ ਜ਼ਿਲ੍ਹਾ ਨਿਵਾਸੀਆਂ, ਸਮੂਹ ਪੁਲਿਸ ਸਟਾਫ ਅਤੇ ਕੁਝ ਵਿਦੇਸ਼ ਵਿੱਚ ਰਹਿੰਦੇ ਸਹਿਯੋਗੀ ਦੇ ਸਹਿਯੋਗ ਨਾਲ ਪਹਿਲਾ ਲੱਕੜੀ ਨਾਲ ਗੁਰੁਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ | ਜਿਕਰਯੋਗ ਹੈ ਕਿ 18 ਫ਼ਰਵਰੀ 2023 ਨੂੰ ਭੁਪਿੰਦਰ ਸਿੰਘ ਸਿੱਧੂ ਨੇ ਮਾਲੇਰਕੋਟਲਾ ਦੇ ਨਵੇਂ ਐੱਸਐੱਸਪੀ ਵਜੋਂ ਅਹੁਦਾ ਸਾਂਭਿਆ ਹੈ |

ਇਸ ਮੌਕੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਰੋਜ ਦੀ ਟੈਨਸ਼ਨਾ ਤੋਂ ਰਾਹਤ ਲਈ ਲੋਕ ਗੁਰੁਦੁਆਰਾ ਸਾਹਿਬ ਵਿੱਚ ਪਾਠ ਕਰਦੇ ਹਨ ਅਤੇ ਗੁਰੂ ਸਹਿਬਾਨਾਂ ਦਾ ਆਸਰਾ ਲੈਂਦੇ ਹਨ | ਇਹ ਗੁਰੁਦੁਆਰਾ ਸਾਹਿਬ ਦਾ ਨਿਰਮਾਣ ਤਿੰਨ ਮਹੀਨਿਆਂ ਵਿੱਚ ਪੂਰਾ ਹੋਇਆ ਹੈ |ਜਿਕਰਯੋਗ ਹੈ ਕਿ ਇਹ ਲੱਕੜ ਦਾ ਬਣਿਆ ਹੋਇਆ ਸ੍ਰੀ ਗੁਰਦੁਆਰਾ ਸਾਹਿਬ 18ਵੀ ਤੇ 19ਵੀ ਸਦੀ ਦੇ ਸਿੱਖੀ ਸਿਧਾਂਤਾਂ ਅਤੇ ਵਸਤੂ ਸ਼ਾਸ਼ਤਰ ਦੇ ਸਿਧਾਂਤਾਂ ਦੇ ਅਧਾਰ ‘ਤੇ ਤਿਆਰ ਕੀਤਾ ਗਿਆ ਹੈ।

ਇਸ ਗੁਰਦੁਆਰਾ ਸਾਹਿਬ ਤਿਆਰ ਕਰਨ ‘ਚ ਵਸਤੂ ਕਲਾਵਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਜਿਵੇ ਕਿ ਸਿੱਧੀਆਂ ਹਵਾਵਾਂ ਨੂੰ ਘੱਟ ਕਰਨ ਵਾਸਤੇ ਮਹਿਰਾਬ( ਗੁਮਟ), ਖਿੜਕੀਆਂ ਦੇ ਨਾਲ ਗੁਮਟ, ਅੰਦਰ ਛੱਤ ਦੇ ਹੇਠ ਸਿੱਧੀਆਂ ਤੇ ਲੰਮੀਆਂ ਲੱਕੜਾਂ ਜੋ ਕਿ ਸਾਰੀਆਂ ਹੀ ਇਕ ਰੇਖਾ ‘ਚ ਮੇਲ ਖਾਂਦੀਆਂ ਨਜਰ ਆਉਦੀਆਂ ਹਨ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਲਗਭਗ 40 ਫੁੱਟ ਲੰਬਾਈ ਤੇ ਚੌੜਾਈ ਜਿਸ ਦਾ ਮੇਨ ਦੁਆਰ ਉੱਤਰ-ਦੱਖਣਵੱਲ ਹੈ। ਕਿਉਂਕਿ ਇਤਿਹਾਸਕਾਰ ਦੱਸਦੇ ਹਨ ਕਿ ਇਸ ਪਾਸੇ ਤੋਂ ਤੇਜ਼ ਹਵਾਵਾਂ ਦਾ ਵਹਾਅ ਬਹੁਤ ਘੱਟ ਹੁੰਦਾ ਹੈ।

ਲੱਕੜ ਦਾ ਅਦਭੁੱਤ ਸ੍ਰੀ ਗੁਰਦੁਆਰਾ ਸਾਹਿਬ

ਗੱਲ ਕਰੀਏ ਗੁਰਦੁਆਰਾ ਸਾਹਿਬ ‘ਚ ਲੱਗੀ ਹੋਈ ਲੱਕੜ ਦੀ ਤਾਂ ਇਹ ਲੱਕੜ ਦੇਵਧਾਰ ਕਾਲੀ ਲੱਕੜ ਜੋ ਕਿ ਪੱਛਮ ਹਿਮਾਲਿਆ ‘ਚ ਪਾਈ ਜਾਂਦੀ ਹੈ। ਜੋ ਕਿ ਕਾਫੀ ਮਹਿੰਗੀ ਹੁੰਦੀ ਹੈ | ਦੱਸਿਆ ਜਾਂਦਾ ਹੈ ਕਿ ਇਹ ਲੱਕੜ ਬਹੁਤ ਹੀ ਮਜਬੂਤ ਤੇ ਸਾਲਾਂ ਸਾਲ ਚੱਲਣ ਵਾਲੀ ਹੁੰਦੀ ਹੈ। ਇਹ ਦੇਵਰਾਜ ਲੱਕੜ ਪਾਣੀ ‘ਚ ਹਜਾਰਾਂ ਸਾਲ ਤੇ ਹਵਾ ‘ਚ ਦਸ ਗੁਣਾ ਜਿਆਦਾ ਤਾਕਤਵਾਰ ਹੁੰਦੀ ਹੈ।

ਇਸ ਗੁਰਦੁਆਰਾ ਨੂੰ ਪੁਲਿਸ ਲਾਇਨ ਫਾਜਿਲਕਾ ‘ਚ ਸ਼ਸ਼ੋਭਿਤ ਕਰਨ ‘ਚ ਉਸ ਸਮੇਂ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਤੇ ਉਨ੍ਹਾਂ ਦੀ ਸਮੂਹ ਟੀਮ ਤੇ ਦਸ ਗੁਰੂ ਸਹਿਬਾਨਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਰ ਕਿਰਪਾ ਦਾ ਪੂਰਨ ਸਹਿਯੋਗ ਰਿਹਾ ਹੈ | ਜਿਨ੍ਹਾਂ ਸਦਕਾ ਪੁਲਿਸ ਲਾਇਨ ‘ਚ ਇਸ ਸਦੀ ਦਾ ਇਹ ਪਹਿਲਾ ਤੇ ਅਦਭੁੱਤ ਕਲਾ ਕ੍ਰਿਤੀ ਨਾਲ ਇਹ ਸੁਭਾਗਾ ਗੁਰੁਦੁਆਰਾ ਸਾਹਿਬ ਤਿਆਰ ਹੋਇਆ ਹੈ।

Exit mobile version