Kamalpreet Kaur

ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ੍ਹ, ਵਿਸ਼ਵ ਅਥਲੈਟਿਕਸ ਤੋਂ ਅਸਥਾਈ ਤੌਰ ‘ਤੇ ਮੁਅੱਤਲ

ਚੰਡੀਗੜ੍ਹ 05 ਮਈ 2022: ਸ੍ਰੀ ਮੁਕਤਸਰ ਸਾਹਿਬ ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ (Discus Throw player Kamalpreet Kaur) ਡੋਪ ਟੈਸਟ (dope test) ਵਿੱਚ ਫੇਲ੍ਹ ਹੋ ਗਈ ਹੈ । ਕਮਲਪ੍ਰੀਤ ਨੂੰ ਪਾਬੰਦੀਸ਼ੁਦਾ ਦਵਾਈ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਜਿਸ ਤੋਂ ਬਾਅਦ ਅਥਲੈਟਿਕਸ ਇੰਟੈਗਰਿਟੀ ਯੂਨਿਟ ਵੱਲੋਂ ਉਸਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਦੋਸ਼ੀ ਪਾਏ ਜਾਣ ‘ਤੇ ਕਮਲਪ੍ਰੀਤ ਨੂੰ ਵੱਧ ਤੋਂ ਵੱਧ ਚਾਰ ਸਾਲ ਲਈ ਮੁਅੱਤਲ ਕੀਤਾ ਜਾ ਸਕਦਾ ਹੈ ।

ਇਸ ਸਬੰਧੀ ਵਿਸ਼ਵ ਅਥਲੈਟਿਕਸ ਵੱਲੋਂ ਇੱਕ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ। ਵਿਸ਼ਵ ਅਥਲੈਟਿਕਸ ਨੇ ਟਵੀਟ ਕਰਦਿਆਂ ਲਿਖਿਆ, ‘ਏਆਈਯੂ ਨੇ ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੂੰ ਉਸਦੇ ਸਰੀਰ ਵਿੱਚ ਪਾਬੰਦੀਸ਼ੁਦਾ ਪਦਾਰਥ ਦੀ ਮੌਜੂਦਗੀ ਲਈ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਇਹ ਪਦਾਰਥ ‘ਵਿਸ਼ਵ ਅਥਲੈਟਿਕਸ’ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਹੈ । ਜਿਸ ਕਾਰਨ ਵਿਸ਼ਵ ਅਥਲੈਟਿਕਸ ਡੋਪਿੰਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਟ੍ਰਾਇਲ ਪੂਰਾ ਹੋਣ ਤੱਕ ਖਿਡਾਰੀ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੰਦਾ ਹੈ ।

ਦੱਸ ਦੇਈਏ ਕਿ ਅਥਲੈਟਿਕਸ ਇੰਟੈਗਰਿਟੀ ਯੂਨਿਟ ਵਿਸ਼ਵ ਅਥਲੈਟਿਕਸ ਦੁਆਰਾ ਸਥਾਪਤ ਇੱਕ ਸੁਤੰਤਰ ਸੰਸਥਾ ਹੈ। ਉਨ੍ਹਾਂ ਨੇ ਪੰਜਾਬ ਦੀ ਇਸ 26 ਸਾਲਾਂ ਖਿਡਾਰੀ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਰਿਕਾਰਡ ਹੋਲਡਰ ਕਮਲਪ੍ਰੀਤ ਟੋਕੀਓ ਓਲੰਪਿਕ ਵਿੱਚ ਛੇਵੇਂ ਸਥਾਨ ‘ਤੇ ਰਹੀ ਸੀ। ਕਮਲਪ੍ਰੀਤ ਕੌਰ (Kamalpreet Kaur) ਨੇ ਪਿਛਲੇ ਸਾਲ ਪਟਿਆਲਾ ਵਿੱਚ 66.59 ਮੀਟਰ ਡਿਸਕਸ ਸੁੱਟ ਕੇ ਕੌਮੀ ਰਿਕਾਰਡ ਬਣਾਇਆ ਸੀ।

Scroll to Top