TheUnmute.com

ਪੰਜਾਬ ਦੀ ਧੀ ਨਵਪ੍ਰੀਤ ਕੌਰ 12ਵੀਂ ਕੌਮੀ ਸੀਨੀਅਰ ਹਾਕੀ ਚੈਂਪੀਅਨਸ਼ਿਪ ‘ਚ ਪੰਜਾਬ ਟੀਮ ਦੀ ਕਰੇਗੀ ਕਪਤਾਨੀ

ਚੰਡੀਗ੍ਹੜ 06 ਮਈ 2022: ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ 6 ਮਈ ਤੋਂ ਸੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਸੀਨਿਅਰ ਮਹਿਲਾ ਹਾਕੀ ਚੈਂਪੀਅਨਸ਼ਿਪ ( 12th Hockey India National Senior Women’s Hockey Championship) ਵਿਚ ਭਾਗ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਨਵਪ੍ਰੀਤ ਕੌਰ (Navpreet Kaur) ਨੂੰ ਸੌਂਪੀ ਗਈ ਹੈ । ਜਿਕਰਯੋਗ ਹੈ ਕਿ ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 12ਵੀਂ ਹਾਕੀ ਇੰਡੀਆ ਕੌਮੀ ਸੀਨਿਅਰ ਮਹਿਲਾ ਹਾਕੀ ਚੈਂਪੀਅਨਸ਼ਿਪ 6 ਤੋਂ 17 ਮਈ ਤਕ ਭੋਪਾਲ (ਮੱਧ ਪ੍ਰਦੇਸ਼) ਵਿਚ ਭਾਗ ਲੈਣ ਲਈ ਪੰਜਾਬ ਦੀ ਸੀਨੀਅਰ ਹਾਕੀ ਟੀਮ ਦੀ ਅਗਵਾਈ ਨਵਪ੍ਰੀਤ ਕੌਰ (Navpreet Kaur)ਕਰੇਗੀ ਜਦਕਿ ਸ਼ਾਲੂ ਮਾਨ (ਪਟਿਆਲਾ) ਪੰਜਾਬ ਟੀਮ ਦੀ ਉਪ ਕਪਤਾਨ ਹੋਵੇਗੀ।

 

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਹਾਕੀ ਟੀਮ ਵਿਚ ਕ੍ਰਮਵਾਰ ਕਮਲਜੀਤ ਕੌਰ, ਜੋਤਿਕਾ ਕਲਸੀ, ਸ਼ੇਰਿਆ ਮਿਸ਼ਰਾ, ਮੀਨਾਕਸ਼ੀ, ਸੰਜਨਾ, ਕਿਰਨਦੀਪ ਕੌਰ, ਨਵਜੋਤ ਕੌਰ, ਮਹਿਮਾ, ਰੁਪਿੰਦਰ ਕੌਰ, ਯਾਸ਼ਿਕਾ ਨੇਗੀ, ਸਿਮਰਨ ਚੋਪੜਾ, ਸਲੀਕਾ, ਚੰਦਾਨਪ੍ਰੀਤ ਕੌਰ, ਰਸ਼ਨਪਰੀਤ ਕੌਰ, ਕਿਰਨਦੀਪ ਕੌਰ ਅਤੇ ਸਰਬਦੀਪ ਕੌਰ ਨੁੰ ਸ਼ਾਮਿਲ ਕੀਤਾ ਗਿਆ ਹੈ । ਇਸਦੇ ਨਾਲ ਹੀ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਕਾਮਨਵੈਲਥ ਖੇਡਾਂ ਦੀ ਮੈਡਲਿਸਟ ਤੇ ਅੰਤਰਰਾਸ਼ਟਰੀ ਖਿਡਾਰਨਾਂ ਕ੍ਰਮਵਾਰ ਯੋਗਿਤਾ ਬਾਲੀ ਤੇ ਅਮਨਦੀਪ ਕੌਰ ਨੂੰ ਟੀਮ ਦਾ ਕ੍ਰਮਵਾਰ ਕੋਚ ਤੇ ਮੈਨੇਜਰ ਬਣਾਇਆ ਗਿਆ ਹੈ ਜਦਕਿ ਜਗਰੂਪ ਸਿੰਘ ਟੀਮ ਦੇ ਸਹਾਇਕ ਕੋਚ ਹੋਣਗੇ।

Exit mobile version