ਪਟਿਆਲਾ 26 ਅਪ੍ਰੈਲ 2022: ਪੰਜਾਬੀ ਸੱਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ, ਆਪਣੇ ਭ੍ਰਿਸ਼ਟ ਅਧਿਕਾਰੀਆਂ ਨੂੰ ਬਚਾਉਣ ਦੀ ਕਵਾਇਦ ਵਿਚ ਜੁਟੀ ਨਜ਼ਰ ਆ ਰਹੀ ਹੈ | ਪਿਛਲੇ ਲੰਮੇ ਸਮੇਂ ਤੋਂ ਯੂਨੀਵਰਸਿਟੀ ਅੰਦਰ ਫੈਲੇ ਭ੍ਰਿਸ਼ਟਾਚਾਰ ਸੰਬੰਧੀ ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਦੀ ਜਥੇਬੰਦੀ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਗਈ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਿੰਡੀਕੇਟ ਦੀ ਮੀਟਿੰਗ ਵਿੱਚ ਇਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ਼ ਮਜ਼ਾਕੀਆ ਕਿਸਮ ਦੀ ਹੀ ਕਾਰਵਾਈ ਕਰ ਕੇ ਇਸ ਮਾਮਲੇ ਨੂੰ ਦਬਾ ਦਿੱਤਾ ਗਿਆ |
ਦੱਸ ਦੇਈਏ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਤੇ ਲੱਗੇ ਪ੍ਰੋਫ਼ੈਸਰ ,ਅਯੋਗ ਪ੍ਰੋਫ਼ੈਸਰ, ਪੇਪਰ ਖਰੀਦ ਕਰੋੜਾਂ ਰੁਪਏ ਦੇ ਇਨਟੀਕ ਫਰਨੀਚਰ ਘਪਲੇ ਕਾਗਜ਼ ਖ਼ਰੀਦ, ਅੱਗ ਬੁਝਾਊ ਯੰਤਰਾਂ ਦੀ ਖਰੀਦ,ਆਦਿ ਦੇ ਮਸਲਿਆਂ ਨੂੰ ਲੈ ਕੇ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ਼ ਠੋਸ ਕਾਰਵਾਈ ਕਰਨ ਦੇ ਸਬੰਧ ਵਿੱਚ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ ਜਥੇਬੰਦੀ ਵੱਲੋਂ ਕਈ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਪ੍ਰੰਤੂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਿੰਡੀਕੇਟ ਦੀ ਮੀਟਿੰਗ ਵਿੱਚ ਇਨ੍ਹਾਂ ਮੁੱਦਿਆਂ ਦੇ ਉੱਤੇ ਸਿਰਫ਼ ਮਜ਼ਾਕੀਆ ਕਿਸਮ ਦੀ ਹੀ ਕਾਰਵਾਈ ਕੀਤੀ ਗਈ ਹੈ |
ਦੋਸ਼ੀਆਂ ਉੱਪਰ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਕਲੀਨ ਚਿੱਟ ਦੇਣ ਦਾ ਦੋਸ਼
ਗੱਲਬਾਤ ਕਰਦਿਆਂ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਯੂਨੀਵਰਸਿਟੀ ਦੇ ਵਿੱਚ ਵੱਡੇ ਘਪਲੇ ਹੋਏ ਨੇ ਅਤੇ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਦੋਸ਼ੀਆਂ ਉੱਪਰ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਬਚਾਇਆ ਗਿਆ ਅਤੇ ਕਾਂਗਰਸ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਉਪ ਕੁਲਪਤੀਆਂ ਦੁਆਰਾ ਨਿੱਜੀ ਲਾਲਚਾਂ ਕਰਕੇ ਜਾਂਚਾ ਵਿਚ ਸਿੱਧ ਹੋ ਚੁੱਕੇ ਦੋਸ਼ੀਆਂ ਉੱਪਰ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਉਪ ਕੁਲਪਤੀ ਵੱਲੋਂ ਸਿੰਡੀਕੇਟ ਦੀਆਂ ਮੀਟਿੰਗਾਂ ਵਿੱਚ ਕੋਈ ਵੀ ਮਸਲਾ ਹੱਲ ਨਾ ਕਰਨ ਦੀ ਬਜਾਏ ਵਾਧੂ ਖ਼ਰਚਾ ਯੂਨੀਵਰਸਿਟੀ ਦੇ ਪਾਇਆ ਜਾ ਰਿਹਾ ਹੈ| ਉਨ੍ਹਾਂ ਇਹ ਵੀ ਕਿਹਾ ਕਿ ਲਗਾਤਾਰ ਆਵਾਜ਼ ਉਠਾਏ ਜਾਣ ਕਰਕੇ ਸਿੰਡੀਕੇਟ ਵਿੱਚ ਜਾਅਲੀ ਸਰਟੀਫਿਕੇਟ ਲਗਾ ਕੇ ਨੌਕਰੀ ਲੱਗੇ ਪ੍ਰੋਫ਼ੈਸਰਾਂ ਦੀ ਇਨਕੁਆਰੀ ਲਈ ਪੰਦਰਾਂ ਦਿਨ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਪ ਕੁਲਪਤੀ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਅਤੇ ਯੂਨੀਵਰਸਿਟੀ ਵਿਚ ਭ੍ਰਿਸ਼ਟਾਚਾਰ ਫੈਲਾਉਣ ਵਿੱਚ ਮੋਹਰੀ ਹਨ |
ਠੋਸ ਕਾਰਵਾਈ ਨਾ ਹੋਣ ‘ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਉਨ੍ਹਾਂ ਕਿਹਾ ਕਿ ਜੇਕਰ ਭ੍ਰਿਸ਼ਟਾਚਾਰ ਕਰਨ ਵਾਲੇ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਪੱਕਾ ਮੋਰਚਾ ਲਗਾਇਆ ਜਾਵੇਗਾ | ਇਸ ਮਾਮਲੇ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਇਹ ਪਿਛਲੀਆਂ ਇਨਕੁਆਰੀਆਂ ਚਲਦੀਆਂ ਆ ਰਹੀਆਂ ਜਿਸ ਵਿੱਚ ਐੱਸਸੀ ਅਤੇ ਬੀਸੀ ਕਈ ਸਾਲ ਪੁਰਾਣੀਆਂ ਇਨਕੁਆਰੀਆਂ ਨੇ ਜਿਸ ਵਿੱਚ ਪੜਤਾਲੀਆ ਅਫ਼ਸਰਾਂ ਦੀਆਂ ਰਿਪੋਰਟਾਂ ਉਨ੍ਹਾਂ ਵੱਲੋਂ ਸਿੰਡੀਕੇਟ ਵਿੱਚ ਪੜ੍ਹ ਕੇ ਸੁਣਾਈਆਂ ਗਈਆਂ ਨੇ ਅਤੇ ਸਿੰਡੀਕੇਟ ਵੱਲੋਂ ਜਿੱਥੇ ਲੱਗਿਆ ਵੀ ਐਕਸ਼ਨ ਲੈਣ ਦੀ ਲੋੜ ਹੈ ਤਾਂ ਐਕਸ਼ਨ ਲਿਆ ਗਿਆ |
ਉੱਥੇ ਉਨ੍ਹਾਂ ਸਰਟੀਫਿਕੇਟ ਮਾਮਲੇ ਵਿੱਚ ਕਿਹਾ ਕਿ ਦੋ ਵਿਅਕਤੀਆਂ ਨੂੰ ਸਸਪੈਂਡ ਕੀਤਾ ਗਿਆ ਅਤੇ ਚਾਰ ਵਿਅਕਤੀਆਂ ਨੂੰ ਜਵਾਬ ਤਲਬੀ ਕੀਤੀ ਗਈ ਐ ਉਥੇ ਉਨ੍ਹਾਂ ਕਾਗਜ਼ ਖ਼ਰੀਦ ਫਰਨੀਚਰ ਅਤੇ ਅੱਗ ਬੁਝਾਊ ਯੰਤਰ ਦੇ ਵਿੱਚ ਹੋਏ ਘਪਲੇ ਨੂੰ ਲੈ ਕੇ ਕਿਹਾ ਕਿ ਰਿਪੋਰਟਾਂ ਮੁਤਾਬਕ ਇਹ ਕੋਈ ਘੁਟਾਲਾ ਨਹੀਂ ਹੈ ਅਤੇ ਇਹ ਸਿਰਫ਼ ਅਣਗਹਿਲੀ ਦਾ ਮਾਮਲਾ ਹੈ ਅਤੇ ਜੋ ਸਿੰਡੀਕੇਟ ਨੂੰ ਸਹੀ ਲੱਗਿਆ ਉਸ ਮੁਤਾਬਕ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਗਈ
ਸੋ ਕੁੱਲ ਮਿਲਾ ਕੇ ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਦੀ ਜਥੇਬੰਦੀ ਨੇ ਪੇਪਰ ਖ਼ਰੀਦ ਐਨਟੀਕ ਫਰਨੀਚਰ ਅੱਗ ਬੁਝਾਊ ਯੰਤਰ ਜਾਂ ਟਰੈਕਟਰ ਦੇ ਮਾਮਲੇ ਨੂੰ ਵੱਡਾ ਘੁਟਾਲਾ ਦੱਸਿਆ ਜਾ ਰਿਹਾ ਹੈ ਉਨ੍ਹਾਂ ਮੁਤਾਬਕ ਇਹ ਸਾਰਾ ਸਾਮਾਨ ਬਾਹਰਲੇ ਮੁਲਕਾਂ ਵਿੱਚ ਕਰੋੜਾਂ ਰੁਪਏ ਦੇ ਹਿਸਾਬ ਨਾਲ ਵੇਚਿਆ ਗਿਆ ਪਰ ਯੂਨੀਵਰਸਿਟੀ ਪ੍ਰਸ਼ਾਸਨ ਇਸਨੂੰ ਅਣਗਹਿਲੀ ਦੱਸ ਰਿਹੈ ਅਤੇ ਆਪਣੇ ਅਧਿਕਾਰੀਆਂ ਨੂੰ ਬਚਾਉਂਦਾ ਦਿਖਾਈ ਦੇ ਰਿਹਾ |