sunanda

Thailand `ਚ ਛੁੱੱਟੀਆਂ ਮਨਾਉਣ ਪਹੁੰਚੀ ਪੰਜਾਬੀ ਸਿੰਗਰ Sunanda Sharma

ਚੰਡੀਗ੍ਹੜ 27 ਅਕਤੂਬਰ 2022:  ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਇੰਡਸਟਰੀ ਦੀਆਂ ਮਸ਼ਹੂਰ ਫ਼ੀਮੇਲ ਸਿੰਗਰਾਂ `ਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਨਾਲ `ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।
ਉਹ ਅਕਸਰ ਹੀ ਸ਼ੋਸ਼ਲ ਮੀਡਿਆ ਤੇ ਆਪਣੀਆਂ ਤਸਵੀਰਾਂ ਸਾਂਝੀਆ ਕਰਦੀ ਰਹਿੰਦੀ ਹੈ । ਇੰਨੀਂ ਦਿਨੀਂ ਸੁਨੰਦਾ ਸ਼ਰਮਾ ਕੰਮ ਤੋਂ ਥੋੜ੍ਹਾ ਅਰਾਮ ਲੈਕੇ ਥਾਈਲੈਂਡ `ਚ ਛੁੱੱਟੀਆਂ ਮਨਾਉਣ ਪਹੁੰਚੀ ਹੋਈ ਹੈ। ਇਥੋਂ ਗਾਇਕਾ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਫ਼ੈਨਜ਼ ਨਾਲ ਸ਼ੇਅਰ ਕੀਤੀਆਂ ਹਨ।

http://


ਤਸਵੀਰਾਂ `ਚ ਸੁਨੰਦਾ ਬੋਟਿੰਗ ਦਾ ਅਨੰਦ ਮਾਣਦੀ ਨਜ਼ਰ ਆ ਰਹੀ ਹੈ।ਇਨ੍ਹਾਂ ਤਸਵੀਰਾਂ `ਚ ਸੁਨੰਦਾ ਥਾਈਲੈਂਡ ਦੇ ਰੰਗ `ਚ ਪੂਰੀ ਤਰ੍ਹਾਂ ਖੁਸ਼ ਹੋਈ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ ਨਾਲ ਸੁਨੰਦਾ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਸਾਫ਼ ਪਤਾ ਲੱਗ ਰਿਹਾ ਹੈ ਕਿ ਗਾਇਕਾ ਥਾਈਲੈਂਡ ਦੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਹੋਏ ਕਿੰਨੀ ਖੁਸ਼ ਹੈ।

ਇਸ ਦੇ ਨਾਲ ਹੀ ਸੁਨੰਦਾ ਨੇ ਰਾਜਸਥਾਨ `ਚ ਲਾਈਵ ਸ਼ੋਅ ਕੀਤਾ ਸੀ। ਗਾਇਕਾ ਦੇ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ।

Scroll to Top