Site icon TheUnmute.com

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਮੰਗਤੇਰ ਦਾ ਬਿਆਨ ਸਾਹਮਣੇ

Sidhu Moosewala

ਭਵਾਨੀਗੜ੍ਹ 30 ਮਈ 2022: ਬੀਤੇ ਦਿਨੀਂ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਮੰਗੇਤਰ ਨੇ ਬਿਆਨ ਦਿੱਤਾ ਹੈ | ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਵਿਆਹ ਭਵਾਨੀਗੜ੍ਹ ਦੇ ਨਜ਼ਦੀਕ ਪਿੰਡ ਸੰਘਰੇੜੀ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ ਹੋਣਾ ਸੀ |

ਸਿੱਧੂ ਮੂਸੇਵਾਲੇ ਅਤੇ ਅਮਨਦੀਪ ਕੌਰ ਦੀ ਮੰਗਣੀ ਦੋ ਸਾਲ ਪਹਿਲਾਂ ਹੋਈ ਸੀ | ਇੱਕ ਮਹੀਨੇ ਬਾਅਦ ਸਿੱਧੂ ਮੂਸੇਵਾਲੇ ਦਾ ਅਮਨਦੀਪ ਨਾਲ ਵਿਆਹ ਹੋਣਾ ਸੀ | ਜਿਸ ਦੀਆਂ ਤਿਆਰੀਆਂ ਵਿਚ ਪਰਿਵਾਰ ਜੁਟਿਆ ਹੋਇਆ ਸੀ | ਪਰ ਸਿੱਧੂ ਮੂਸੇਵਾਲਾ ਦੀ ਮੌਤ ਦੀ ਦੁਖਦਾਈ ਖਬਰ ਸੁਣ ਕੇ ਇਨ੍ਹਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ |

ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਮਹੀਨੇ ਸਿੱਧੂ ਮੂਸੇਵਾਲੇ ਦਾ ਵਿਆਹ ਹੋਣਾ ਸੀ ਪਰ ਚੋਣਾਂ ਦੇ ਚਲਦਿਆਂ ਪਰਿਵਾਰ ਨੇ ਵਿਆਹ ਦਾ ਸਮਾਂ ਬਦਲ ਦਿੱਤਾ ਸੀ ਹੁਣ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੀ ਮੰਗੇਤਰ ਦੇ ਪਿੰਡ ਸੰਘਰੇੜੀ ਵਿਖੇ ਵੀ ਸੋਗ ਦੀ ਲਹਿਰ ਹੈ | ਲੋਕਾਂ ਨੇ ਕਿਹਾ ਕਿ ਕੱਲ੍ਹ ਜਦੋਂ ਇਹ ਖ਼ਬਰ ਸੁਣੀ ਇਸ ਤੋਂ ਬਾਅਦ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਨਹੀਂ ਵਲ੍ਹੇ | ਉਨ੍ਹਾਂ ਕਿਹਾ ਕਿ ਸਿੱਧੂ ਦਾ ਸੰਘਰੇੜੀ ਪਿੰਡ ਬਹੁਤ ਆਉਣਾ ਜਾਣਾ ਸੀ ਅਤੇ ਸਿੱਧੂ ਮੂਸੇਵਾਲੇ ਦਾ ਉੱਥੇ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਪ੍ਰਤਾਪ ਚੰਦ ਗਰਗ ਨੇ ਵੀ ਅਮਨਦੀਪ ਕੌਰ ਦੇ ਪਰਿਵਾਰ ਦੇ ਦੁੱਖ ਸਾਂਝਾ ਕੀਤਾ |

Exit mobile version