Site icon TheUnmute.com

ਗਾਣੇ ਦੀ ਸ਼ੂਟਿੰਗ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਦੀ ਟਰੈਕਿੰਗ ਕਾਰ ਹਾਦਸੇ ਦਾ ਸ਼ਿਕਾਰ

Karan Aujla

ਚੰਡੀਗੜ੍ਹ, 19 ਜੁਲਾਈ 2024: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਦੀ ਟਰੈਕਿੰਗ ਕਾਰ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਈ | ਕਰਨ ਔਜਲਾ ਵਿਦੇਸ਼ ‘ਚ ਆਪਣੇ ਇੱਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਟਰੈਕਿੰਗ ਕਾਰ ਬੇਕਾਬੂ ਹੋ ਕੇ ਪਲਟ ਗਈ | ਇਸ ਹਾਦਸੇ ‘ਚ ਕਰਨ ਔਜਲਾ ਨੂੰ ਜ਼ਿਆਦਾ ਸੱਟ ਨਹੀਂ ਲੱਗੀ |

ਇਸ ਹਾਦਸੇ ਸੰਬੰਧੀ ਜਾਣਕਾਰੀ ਉਨ੍ਹਾਂ (Karan Aujla) ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ‘ਚ ਦਿੱਤੀ ਹੈ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ‘ਚ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਕਰਨ ਨੇ ਸੋਸ਼ਲ ਮੀਡੀਆ ਪੋਸਟ ‘ਤੇ ਲਿਖਿਆ ਹੈ, ‘ਸ਼ੂਟਿੰਗ ਦੌਰਾਨ ਮੇਰੀ ਗਰਦਨ ਲਗਭਗ ਟੁੱਟਣ ਦੀ ਕਗਾਰ ‘ਤੇ ਸੀ, ਪਰ ਖੁਸ਼ਕਿਸਮਤੀ ਨਾਲ ਮੈਂ ਬਚ ਗਿਆ।’

Exit mobile version