July 4, 2024 11:10 pm
ਜਸਵਿੰਦਰ ਬਰਾੜ

ਪੰਜਾਬੀ ਗਾਇਕ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲੇ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਚੰਡੀਗੜ੍ਹ, 3 ਫਰਵਰੀ 2022 : ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਚੋਣ ਮੁਹਿੰਮ ਵਿੱਚ ਪੰਜਾਬੀ ਲੋਕ ਗਾਇਕਾ ਜਸਵਿੰਦਰ ਕੌਰ ਬਰਾੜ ਵੀ ਚੋਣ ਮੈਦਾਨ ਵਿੱਚ ਹਨ। ਜਸਵਿੰਦਰ ਬਰਾੜ ਚੋਣ ਪ੍ਰਚਾਰ ਲਈ ਪਿੰਡ ਭੈਣੀਬਾਘਾ ਪੁੱਜੇ ਸੀ । ਪਿੰਡ ਭੈਣੀਬਾਘਾ ਬੀਬੀ ਬਰਾੜ ਦਾ ਨਾਨਕਾ ਪਿੰਡ ਵੀ ਹੈ। ਇਸ ਦੌਰਾਨ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨਾਲ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਆਪਣੇ ਭਤੀਜੇ ਸਿੱਧੂ ਮੂਸੇਵਾਲਾ ਲਈ ਵੋਟਾਂ ਮੰਗੀਆਂ। ਜਸਵਿੰਦਰ ਬਰਾੜ ਨੇ ਕਿਹਾ ਕਿ ਉਹ ਰਾਜਨੀਤੀ ਤੋਂ ਦੂਰ ਰਹਿੰਦੇ ਹਨ ਪਰ ਹਰ ਇਨਸਾਨ ਅਤੇ ਹਰ ਨੇਤਾ ਦਾ ਸਤਿਕਾਰ ਕਰਦੇ ਹਨ ਪਰ ਹੁਣ ਜਦੋਂ ਉਨ੍ਹਾਂ ਦੇ ਭਤੀਜੇ ਦੀ ਗੱਲ ਹੈ ਤਾਂ ਮੈਂ ਮਾਸੀ ਹਾਂ ਅਤੇ ਚੰਗੇ ਇਨਸਾਨ ਨਾਲ ਚੱਲਣਾ ਮੇਰਾ ਕੰਮ ਹੈ |

ਜਸਵਿੰਦਰ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸਿੱਧੂ ਇੱਕ ਚੰਗੇ ਆਗੂ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਘਰ-ਘਰ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਪਿਆਰ ਮਿਲ ਰਿਹਾ ਹੈ। ਉਮੀਦ ਹੈ ਕਿ ਸ਼ੁਭਦੀਪ ਇੱਕ ਚੰਗਾ ਉਮੀਦਵਾਰ ਹੈ ਅਤੇ ਲੋਕ ਉਸ ‘ਤੇ ਵਿਸ਼ਵਾਸ ਕਰਨਗੇ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਇੱਥੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਬੱਚੇ, ਭੈਣਾਂ ਅਤੇ ਬਜ਼ੁਰਗ ਸਾਡੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਸਿਹਤ ਤੇ ਸਿੱਖਿਆ ਦੇ ਪੱਧਰ ’ਤੇ ਕੁਝ ਵੀ ਨਹੀਂ ਹੈ। ਨਾ ਕੋਈ ਚੰਗਾ ਹਸਪਤਾਲ ਹੈ, ਨਾ ਕੋਈ ਯੂਨੀਵਰਸਿਟੀ, ਇਸ ਲਈ ਸ਼ੁਭਦੀਪ ਨੇ ਸੋਚਿਆ ਕਿ ਉਸ ਨੂੰ ਜਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਸ ਦਾ ਸਾਹਮਣਾ ਕਿਸੇ ਹੋਰ ਨੂੰ ਨਹੀਂ ਕਰਨਾ ਪਿਆ।