Site icon TheUnmute.com

ਪੰਜਾਬੀ ਗਾਇਕ ਗੁਰਦਾਸ ਮਾਨ ਪਹੁੰਚੇ ਨਕੋਦਰ, ਪਾਇਆ ਗੂੜ੍ਹੇ ਰੰਗ ਦਾ ਪਠਾਨੀ ਸੂਟ

13 ਸਤੰਬਰ 2024: ਪੰਜਾਬੀ ਗਾਇਕ ਗੁਰਦਾਸ ਮਾਨ ਬੀਤੇ ਦਿਨੀਂ ਨਕੋਦਰ ਦਰਬਾਰ ‘ਚ ਪਹੁੰਚੇ ਸਨ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਇਹ ਗਾਇਕ ਨਕੋਦਰ ਦਰਬਾਰ ‘ਚ ਆਪਣੀ ਹਾਜ਼ਰੀ ਲਗਾਉਂਦਾ ਨਜ਼ਰ ਆ ਰਹੇ ਹਨ ।

ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਗੁਰਦਾਸ ਮਾਨ ਨੇ ਗੂੜ੍ਹੇ ਰੰਗ ਦਾ ਪਠਾਨੀ ਸੂਟ ਪਾਇਆ ਹੋਇਆ ਹੈ ਅਤੇ ਸਿਰ ‘ਤੇ ਛੋਟਾ ਪਰਨਾ ਬੰਨ੍ਹਿਆ ਹੋਇਆ ਹੈ। ਜਿਵੇਂ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਗੁਰਦਾਸ ਮਾਨ ਦੇ ਨਕੋਦਰ ਪਹੁੰਚਣ ਦੀ ਖਬਰ ਮਿਲੀ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਮਿਲਣ ਲਈ ਆਉਣ ਲੱਗੇ।

ਇਸ ਤੋਂ ਇਲਾਵਾ ਕੁਝ ਹੋਰ ਤਸਵੀਰਾਂ ‘ਚ ਗੁਰਦਾਸ ਮਾਨ ਪੰਡਾਲ ‘ਚ ਬੈਠੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਗੁਰਦਾਸ ਮਾਨ ਦਾ ਨਕੋਦਰ ਦਰਬਾਰ ‘ਚ ਅਕਸਰ ਹੀ ਹਾਜ਼ਰੀ ਭਰਨ ਲਈ ਆਉਂਦੇ ਹਨ।

Exit mobile version