June 28, 2024 4:04 pm
Punjabi Sahit Academy

ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਮੈਂਬਰ ਬਣਨ ਤੇ ਅਕਾਦਮੀ ਵੱਲੋਂ ਰਮਿੰਦਰ ਰਮੀ ਨੂੰ ਫ਼ੁਲਕਾਰੀ ਦੇ ਕੇ ਕੀਤਾ ਸਨਮਾਨਿਤ

ਚੰਡੀਗੜ੍ਹ 07 ਜੁਲਾਈ 2022: ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ (Punjabi Sahit Academy) ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਨੇ ਰਮਿੰਦਰ ਰਮੀ ਨੂੰ ਪੰਜਾਬ ਸਾਹਿਤ ਅਕਾਦਮੀ ਦਾ ਅਸੋਸੀਏਟ ਮੈਂਬਰ ਬਨਣ ਤੇ ਉਹਨਾਂ ਵੱਲੋਂ ਮਿਸਿਜ਼ ਬਲਵਿੰਦਰ ਚੱਠਾ ਜੀ ਨੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਤੇ ਡਾਕਟਰ ਅਜੈਬ ਸਿੰਘ ਚੱਠਾ ਚੇਅਰਮੈਨ , ਸ. ਦਲਜੀਤ ਸਿੰਘ ਗੈਦੂ ਚੇਅਰਮੈਨ, ਕੁਲਵੰਤ ਕੌਰ ਗੈਦੂ , ਸ. ਹਰਦਿਆਲ ਸਿੰਘ ਝੀਤਾ ਚੇਅਰਮੈਨ , ਸ. ਪਿਆਰਾ ਸਿੰਘ ਕੁੱਦੋਵਾਲ , ਸੁਰਜੀਤ ਕੌਰ , ਬਲਵਿੰਦਰ ਕੌਰ , ਅਰਵਿੰਦਰ ਢਿੱਲੋਂ ਤੇ ਉਹਨਾਂ ਦੇ ਮਿਸਿਜ਼ ਡਾ . ਜਸਵਿੰਦਰ ਢਿੱਲੋਂ , ਉਹਨਾਂ ਹਮਦਰਦ ਮੀਡੀਆ ਤੋਂ ਮਨਪ੍ਰੀਤ ਕੌਰ , ਹਰਜੀਤ ਕੌਰ ਬੰਮਰਾ , ਮਕਸੂਦ ਚੌਧਰੀ , ਮਲਵਿੰਦਰ ਸਿੰਘ ਤੇ ਹੋਰ ਬਹੁਤ ਨਾਮਵਰ ਕਵੀ ਸ਼ਾਇਰ ਤੇ ਸਾਹਿਤਕਾਰ ਹਾਜ਼ਿਰ ਸਨ ।

ਅਜੈਬ ਸਿੰਘ ਚੱਠਾ ਜੀ ਵੀ ਕੈਨੇਡਾ ਤੋਂ ਪੰਜਾਬ ਸਾਹਿਤ ਅਕਾਦਮੀ ਦੇ ਮੈਂਬਰ ਹਨ , ਉਹਨਾਂ ਨੇ ਡਾਕਟਰ ਸਰਬਜੀਤ ਕੌਰ ਜੀ ਦਾ ਵਧਾਈ ਸੰਦੇਸ਼ ਦਿੱਤਾ ਤੇ ਸੱਭ ਨੂੰ ਦੱਸਿਆ ਕਿ ਇਹ ਫ਼ੁਲਕਾਰੀ ਡਾ . ਸੋਹਲ ਜੀ ਨੇ ਅਰਵਿੰਦਰ ਢਿੱਲੋਂ ਜੀ ਦੁਆਰਾ ਭੇਜੀ ਸੀ ਕਿ ਰਮਿੰਦਰ ਰਮੀ ਨੂੰ ਸਨਮਾਨਿਤ ਕੀਤਾ ਜਾਏ । ਚੱਠਾ ਜੀ ਨੇ ਇਹ ਵੀ ਕਿਹਾ ਕਿ ਡਾ . ਸਰਬਜੀਤ ਕੌਰ ਸੋਹਲ ਜੀ ਨੇ ਉਹਨਾਂ ਨੂੰ ਦੱਸਿਆ ਹੈ ਕਿ ਰਮਿੰਦਰ ਰਮੀ ਪੰਜਾਬੀ ਸਾਹਿਤ ਦੀ ਬਹੁਤ ਸੇਵਾ ਕਰ ਰਹੇ ਹਨ । ਲਗਾਤਾਰ ਡੇਢ ਸਾਲ ਤੋਂ ਅੰਤਰਰਾਸ਼ਟਰੀ ਆਨ ਲਾਈਨ ਪ੍ਰੋਗਰਾਮ ਕਰ ਰਹੇ ਹਨ , ਜਿਸ ਵਿੱਚ ਦੁਨੀਆਂ ਭਰ ਦੇ ਬਹੁਤ ਸਾਰੇ ਕਵੀਜਨ ਤੇ ਨਾਮਵਰ ਸਾਹਿਤਕਾਰ ਤੇ ਨਵੀਂਆਂ ਕਲਮਾਂ ਨੂੰ ਇਕ ਮੰਚ ਤੇ ਲੈ ਕੇ ਆ ਰਹੇ ਹਨ ।

Punjabi Sahit Academy

ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਇਕੱਠੇ ਮਿਲਕੇ ਕੇ ਕੰਮ ਕਰ ਰਹੇ ਹਨ । ਇਕ ਮਹੀਨੇ ਵਿੱਚ ਰਮਿੰਦਰ ਰਮੀ ਨੇ ਅਰਵਿੰਦਰ ਢਿੱਲੋਂ ਜੀ ਨੂੰ ਸਹਿਯੋਗ ਦੇ ਕੇ ਪੰਜਾਬ ਸਾਹਿਤ ਅਕਾਦਮੀ ਦੇ 4 ਕਵੀ ਦਰਬਾਰ ਕਰਾਏ ਹਨ । ਇਹ ਬਹੁਤ ਮਿਹਨਤ ਕਰਦੀ ਹੈ ਤੇ ਸਾਹਿਤ ਅਕਾਦਮੀ ਦਾ ਮੈਂਬਰ ਬਨਣ ਨਾਲ ਅਕਾਦਮੀ ਵਿੱਚ ਨਵੀਂ ਰੂਹ ਫੂਕੀ ਗਈ ਹੈ । ਡਾਕਟਰ ਸਰਬਜੀਤ ਕੌਰ ਸੋਹਲ ਜੀ ਤੇ ਅਕਾਦਮੀ ਦੇ ਸੱਭ ਮੈਂਬਰਜ਼ ਨੇ ਰਮਿੰਦਰ ਰਮੀ ਨੂੰ ਅਕਾਦਮੀ ਮੈਂਬਰ ਬਨਣ ਤੇ ਵਧਾਈ ਵੀ ਦਿੱਤੀ ਹੈ ।

ਇਹ ਪ੍ਰੋਗਰਾਮ ਪੰਜਾਬ ਸਾਹਿਤ ਅਕਾਦਮੀ ਦੇ ਐਗਜ਼ੈਕਟਿਵ ਮੈਂਬਰ ਸ : ਅਰਵਿੰਦਰ ਸਿੰਘ ਢਿੱਲੋਂ ਦੇ ਭਾਰਤ ਵਾਪਸ ਜਾਣ ਦੇ ਸੰਬੰਧ ਵਿੱਚ ਸ : ਹਰਦਿਆਲ ਸਿੰਘ ਝੀਤਾ , ਸੁਰਜੀਤ ਕੌਰ ਤੇ ਰਮਿੰਦਰ ਰਮੀ ਦੁਆਰਾ ਆਯੋਜਿਤ ਕੀਤਾ ਗਿਆ ਸੀ । ਬਹੁਤ ਸ਼ਾਨਦਾਰ ਕਵੀ ਦਰਬਾਰ ਵੀ ਹੋਇਆ ਤੇ ਕੁਝ ਮੈਂਬਰਜ਼ ਨੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਜੀ ਤੇ ਅਕਾਦਮੀ ਦੇ ਕੰਮਾਂ ਦੀ ਪ੍ਰਸ਼ੰਸਾਂ ਵੀ ਕੀਤੀ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਿਹਨਾਂ ਨੂੰ ਰਮਿੰਦਰ ਰਮੀ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ।ਅਰਵਿੰਦਰ ਸਿੰਘ ਢਿੱਲੋਂ ਨੇ ਪੰਜਾਬ ਸਾਹਿਤ ਅਕਾਦਮੀ ਤੇ ਡਾ . ਸਰਬਜੀਤ ਕੌਰ ਸੋਹਲ ਜੀ ਵੱਲੋਂ ਕੀਤੇ ਜਾ ਰਹੇ ਸਾਹਿਤਕ ਕੰਮਾਂ ਦਾ ਵਿਸਥਾਰ ਵਿੱਚ ਦੱਸਿਆ । ਰਾਤਰੀ ਭੋਜਨ ਦੇ ਬਾਦ ਸੱਭਨੇ ਮੁੜ ਮਿਲਨ ਦਾ ਵਾਦਾ ਕਰ ਵਿਦਾ ਲਈ ।

ਧੰਨਵਾਦ ਸਹਿਤ ।

ਰਮਿੰਦਰ ਰਮੀ ਅਸੋਸੀਏਟ ਮੈਂਬਰ
ਪੰਜਾਬ ਸਾਹਿਤ ਅਕਾਦਮੀ ।