Site icon TheUnmute.com

Punjabi Industry: ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਜਾ.ਨੋਂ ਮਾਰਨ ਦੀ ਮਿਲੀ ਧਮਕੀ

31 ਦਸੰਬਰ 2024: ਪੰਜਾਬੀ (Punjabi singers) ਗਾਇਕ ਗੈਂਗਸਟਰਾਂ ਦੇ (gangsters and cases) ਨਿਸ਼ਾਨੇ ‘ਤੇ ਹਨ ਅਤੇ ਉਨ੍ਹਾਂ ਤੋਂ ਫਿਰੌਤੀ ਮੰਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹੁਣ ਮਸ਼ਹੂਰ ਪੰਜਾਬੀ ਗਾਇਕ ਰਣਜੀਤ (ranjit bawa) ਬਾਵਾ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਸਬੰਧੀ ਪੁਲਿਸ (police) ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਗਾਇਕ ਦੇ ਪ੍ਰਸ਼ੰਸਕ ਚਿੰਤਤ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਬਾਵਾ(ranjit bawa) ਦੇ ਮੈਨੇਜਰ ਨੇ ਦੱਸਿਆ ਕਿ 13 ਨਵੰਬਰ ਨੂੰ ਗਾਇਕ ਮੋਹਾਲੀ (mohali) ਸਥਿਤ ਆਪਣੇ ਘਰ ਸੀ. ਇਸ ਦੌਰਾਨ ਉਸ ਨੂੰ ਸੋਸ਼ਲ ਮੀਡੀਆ (social media) ‘ਤੇ ਬੁਕਿੰਗ ਲਈ ਸ਼ੇਅਰ ਕੀਤੇ ਗਏ ਨੰਬਰ ‘ਤੇ ਧਮਕੀ ਮਿਲੀ। ਇਸ ਤੋਂ ਬਾਅਦ ਪੁਲਸ ਹਰਕਤ ‘ਚ ਆ ਗਈ ਅਤੇ ਗਾਇਕ ਦੀ ਸੁਰੱਖਿਆ ਵਧਾ ਦਿੱਤੀ।

read more: Punjabi industry: ਪੰਜਾਬੀ ਸੰਗੀਤ ਜਗਤ ‘ਚ ਸੋ.ਗ, ਗਾਇਕ ਡਿੰਪਲ ਰਾਜਾ ਦਾ ਦਿ.ਹਾਂ.ਤ

Exit mobile version