Site icon TheUnmute.com

Punjab Weather: ਪੰਜਾਬ ‘ਚ ਸਵੇਰ ਤੋਂ ਹੀ ਹੋ ਰਹੀ ਲਗਾਤਾਰ ਬਾਰਿਸ਼

Rain

12 ਜਨਵਰੀ 2025: ਪੰਜਾਬ (punjab ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ। ਬੀਤੀ ਰਾਤ ਤੋਂ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ (rain)  ਰਿਹਾ ਹੈ। ਅੱਜ (ਐਤਵਾਰ) ਲਈ ਮੌਸਮ (weather department) ਵਿਭਾਗ ਨੇ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਦੋਂ ਕਿ 23 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਸੰਘਣੀ ਧੁੰਦ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ।

ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ 1.5 ਡਿਗਰੀ ਵਧਿਆ ਹੈ। ਹਾਲਾਂਕਿ, ਇਹ ਆਮ ਤਾਪਮਾਨ ਤੋਂ 2.6 ਡਿਗਰੀ ਘੱਟ ਦਰਜ ਕੀਤਾ ਗਿਆ। ਜ਼ਿਆਦਾਤਰ ਥਾਵਾਂ ‘ਤੇ ਵੱਧ ਤੋਂ ਵੱਧ ਤਾਪਮਾਨ 11.7 ਡਿਗਰੀ ਅਤੇ 19.4 ਡਿਗਰੀ ਦੇ ਵਿਚਕਾਰ ਰਿਹਾ।

ਮੋਹਾਲੀ (mohali) ਵਿੱਚ ਸਭ ਤੋਂ ਵੱਧ ਤਾਪਮਾਨ 19.4 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਚੰਡੀਗੜ੍ਹ ਵਿੱਚ ਤਾਪਮਾਨ 18.9 ਡਿਗਰੀ ਰਿਹਾ। ਹਾਲਾਂਕਿ, ਸ਼ਨੀਵਾਰ ਨੂੰ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ।

ਮੀਂਹ ਫ਼ਸਲਾਂ ਲਈ ਚੰਗਾ
ਖੇਤੀਬਾੜੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਅਤੇ ਠੰਢ ਫ਼ਸਲਾਂ ਲਈ ਚੰਗੇ ਹਨ। ਇਹ ਮੀਂਹ ਕਣਕ ਦੀ ਫ਼ਸਲ ਲਈ ਖਾਸ ਤੌਰ ‘ਤੇ ਚੰਗਾ ਹੈ। ਅਜਿਹੀ ਸਥਿਤੀ ਵਿੱਚ, ਉਤਪਾਦਨ ਵੀ ਚੰਗਾ ਹੋਣ ਦੀ ਸੰਭਾਵਨਾ ਹੈ। ਸੀਮਤ ਬਾਰਿਸ਼ ਸਰ੍ਹੋਂ, ਗਾਜਰ, ਪਾਲਕ ਅਤੇ ਮਟਰ ਵਰਗੀਆਂ ਸਬਜ਼ੀਆਂ ਲਈ ਚੰਗੀ ਹੈ। ਪਰ ਜੇਕਰ ਧੁੰਦ ਜਮ੍ਹਾ ਹੋ ਜਾਂਦੀ ਹੈ ਤਾਂ ਇਹ ਇਨ੍ਹਾਂ ਫਸਲਾਂ ਲਈ ਨੁਕਸਾਨਦੇਹ ਹੈ।

read more: 12 ਤੇ 13 ਜਨਵਰੀ ਨੂੰ ਸੰਘਣੀ ਧੁੰਦ ਦਾ Orange ਅਲਰਟ ਜਾਰੀ

Exit mobile version