July 2, 2024 9:50 pm
Khanauri

ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਡਰੈੱਸ ਕੋਡ ਜਾਰੀ

ਚੰਡੀਗੜ੍ਹ 02 ਜਨਵਰੀ 2023: ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਦੇ ਵਲੋਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਡਰੈੱਸ ਕੋਡ ਜਾਰੀ ਕੀਤਾ ਹੈ। ਵਿਜੀਲੈਂਸ ਦਫ਼ਤਰ ਵਿੱਚ ਬੈਠਣ ਵਾਲੇ ਅਧਿਕਾਰੀ ਨੂੰ ਹੁਣ ਫੋਰਮਲ (ਰਸਮੀ) ਪਹਿਰਾਵੇ ਪਾ ਕੇ ਹੀ ਦਫ਼ਤਰ ਆਉਣਾ ਪਵੇਗਾ |

ਜਾਰੀ ਹੁਕਮਾਂ ਮੁਤਾਬਕ ਗਰਮੀਆਂ ਵਿੱਚ ਪੂਰੀ ਬਾਂਹ ਵਾਲਾ ਕਮੀਜ਼ (Full Sleeves) ਪੈਂਟ, ਸਫ਼ਾਰੀ ਸੂਟ ਪਹਿਨਿਆ ਜਾਵੇ। ਇਸਦੇ ਨਾਲ ਹੀ ਸਰਦੀਆਂ ਵਿੱਚ ਸੋਬਰ ਕਲਰ ਦੇ ਕੋਟ ਪੈਂਟ, ਬਲੇਜ਼ਰ, ਸਵੈਟਰ ਨੂੰ ਗਰਮ ਕੱਪੜਿਆਂ ਦੇ ਰੂਪ ਵਿੱਚ ਪਾ ਸਕਣਗੇ | ਅਧਿਕਾਰੀਆਂ ਨੂੰ ਚਮਕਦਾਰ ਜੈਕਟਾਂ ਪਾਉਣ ਦੀ ਮਨਾਹੀ ਕੀਤੀ ਗਈ ਹੈ ।ਅਧਿਕਾਰੀ ਕਾਲੇ, ਬਰਾਊਨ ਰੰਗ ਦੀ ਬੈਲਟ ਪਾਉਣ ਲਈ ਕਿਹਾ ਗਿਆ ਹੈ |

ਇਸਦੇ ਨਾਲ ਹੀ ਕੇਵਲ ਮੈਡੀਕਲ ਸਮੱਸਿਆ ਹੋਣ ਤੇ ਮੈਡੀਕਲ ਸਰਟੀਫਿਕੇਟ ਹੋਣ ਤੇ ਹੀ ਚੱਪਲਾਂ, ਸੈਂਡਲਾਂ ਦੀ ਵਰਤੋਂ ਕੀਤੀ ਜਾਵੇ ਅਤੇ ਸਹੀ ਢੰਗ ਨਾਲ ਸ਼ੇਵਿੰਗ ਕੀਤੀ ਜਾਵੇ। ਲੇਡੀ ਕਰਮਚਾਰੀਆਂ ਵਲੋਂ ਸੂਟ, ਸਾੜੀ, ਫਾਰਮਲ ਕਮੀਜ਼ਾਂ ਅਤੇ ਟਰਾਊਜ਼ਰ ਪਹਿਨੇ ਜਾਣ। ਜੀਨਸ, ਟੀ-ਸ਼ਰਟ, ਸਪੋਰਟ ਜੁੱਤੇ, ਚੱਪਲ ਨਾ ਪਹਿਨੇ ਜਾਣ।

ਡਿਊਟੀ ਸਮੇਂ ਦੌਰਾਨ ਪਹਿਚਾਣ ਪੱਤਰ ਲਾਜ਼ਮੀ ਤੌਰ ਤੇ ਪਹਿਨਿਆ ਜਾਵੇ ਅਤੇ ਮੰਗੇ ਜਾਣ ਤੇ ਉਪਲੱਬਧ ਕਰਵਾਇਆ ਜਾਵੇ। ਇਹ ਦੁਬਾਰਾ ਦੁਹਰਾਇਆ ਜਾਂਦਾ ਹੈ ਕਿ, ਸ਼ਨਾਖਤੀ ਕਾਰਡ ਹਰ ਸਮੇਂ ਡਿਊਟੀ ਕਰਮਚਾਰੀਆਂ ਤੇ ਅਧਿਕਾਰੀਆਂ ਕੋਲ ਹੋਣਾ ਚਾਹੀਦਾ ਹੈ, ਪਰ ਅਪਰੇਸ਼ਨਲ ਅਸਾਈਨਮੈਂਟ ਸਮੇਂ ਸ਼ਨਾਖਤੀ ਕਾਰਡ ਪਹਿਨਣਾ ਜਰੂਰੀ ਨਹੀਂ ਹੋਵੇਗਾ।