Site icon TheUnmute.com

ਪੰਜਾਬ ਵਿਧਾਨ ਸਭਾ ਸੈਸ਼ਨ ਕੱਲ੍ਹ 11 ਵਜੇ, ਪਹਿਲਾ ਮੁੱਖ ਮੰਤਰੀ ਤੇ ਫ਼ਿਰ ਮਹਿਲਾ ਵਿਧਾਇਕ ਚੁੱਕਣਗੇ ਸੌਂਹ

Punjab Vidhan Sabha

ਚੰਡੀਗੜ੍ਹ 16 ਮਾਰਚ 2022: ਭਗਵੰਤ ਮਾਨ (Bhagwant Mann)  ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ 28ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ | ਪੰਜਾਬ ਵਿਧਾਨ ਸਭਾ (Punjab Vidhan Sabha) ਦਾ ਸੈਸ਼ਨ ਕੱਲ੍ਹ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਪੰਜਾਬ ਦੇ ਰਾਜਪਾਲ ਵਲੋਂ ਨਿਯੁਕਤ ਕੀਤੇ ਗਏ ਵਿਅਕਤੀ ਦੇ ਸਾਹਮਣੇ ਸੋਹ ਚੁੱਕਣਗੇ।

ਪਹਿਲਾ ਮੁੱਖ ਮੰਤਰੀ ਸੋਹ ਚੁੱਕਣਗੇ ਉਸ ਤੋਂ ਬਾਅਦ ਮਹਿਲਾ ਵਿਧਾਇਕਾਂ ਨੂੰ ਸੌਂਹ ਚੁਕਾਈ ਜਾਵੇਗੀ। ਇਸ ਤੋਂ ਬਾਅਦ ਮੈਂਬਰਾਂ ਨੂੰ ਜਿਲ੍ਹੇਵਾਰ ਅੱਖਰਾਂ ਅਨੁਸਾਰ ਸੋਹ ਚੁਕਾਈ ਜਵੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ 21 ਮਾਰਚ ਨੂੰ ਰਾਜਪਾਲ ਦਾ ਭਾਸ਼ਣ ਪੇਸ਼ ਕਰਨਗੇ। ਪੰਜਾਬ ਦੇ ਨਵੇ ਵਿੱਤ ਮੰਤਰੀ 22 ਮਾਰਚ ਨੂੰ ਵੋਟ ਓਨ ਅਕਾਊਂਟ ਪੇਸ਼ ਕਰਨਗੇ।

Exit mobile version