July 2, 2024 7:25 pm
ਚੋਣ ਕਮਿਸ਼ਨ

ਪੰਜਾਬ ਵਿਧਾਨ ਸਭਾ ਚੋਣਾਂ 2022 : ਚੋਣ ਪ੍ਰਚਾਰ ਬੰਦ ਹੋਣ ਅਰਥਾਤ Silence Period ਦੇ ਅਰਥ

ਚੰਡੀਗੜ੍ਹ,18 ਫਰਵਰੀ 2022 : ਭਾਰਤ ‘ਚ ਚੋਣਾਂ ਤੋਂ 48 ਘੰਟੇ ਪਹਿਲਾਂ ਚੋਣ-ਪ੍ਰਚਾਰ ਬੰਦ ਹੋ ਜਾਂਦਾ ਹੈ ਤੇ ਮੌਜੂਦਾ ਵਿਧਾਨ ਸਭਾ ਚੋਣਾਂ ਲਈ ਇਹ ਸਮਾਂ ਅੱਜ ਸ਼ਾਮ 5 ਵਜੇ ਖ਼ਤਮ ਹੋ ਜਾਵੇਗਾ।ਇਸ ਨੂੰ ਚੋਣ-ਸ਼ਬਦਾਵਲੀ ‘ਚ Silence Period ਕਿਹਾ ਜਾਂਦਾ ਹੈ। ਇਸਦੇ Representation of People Act, 1951 (ਚੋਣਾਂ-ਨਿਯਮਾਂ ਦੀ ਮਾਂ) ਦੇ ਹਵਾਲੇ ਨਾਲ ਅਹਿਮ ਬਿੰਦੂ ਹੇਠ ਲਿਖੇ ਹਨ:-

(1)ਚੋਣ-ਰੈਲੀਆਂ,ਚੋਣ-ਮੀਟਿੰਗਾਂ,ਸਪੀਕਰਾਂ ਰਾਹੀਂ ਰਿਕਾਰਡਡ ਚੋਣ ਉਮੀਦਵਾਰਾਂ ਦੇ ਹੱਕ’ਚ ਪ੍ਰਚਾਰ ਸਮੇਤ ਸਾਰੇ ਤਰ੍ਹਾਂ ਦੀਆਂ ਕਿਰਿਆਸ਼ੀਲ ਸਰਗਰਮੀਆਂ ਰੁਕ ਜਾਂਦੀਆਂ ਹਨ।

(2)ਉਮੀਦਵਾਰਾਂ ਦੇ ਹੱਕ’ਚ ਚੋਣ-ਪ੍ਰਚਾਰ/ਹੋਰ ਮੱਦਦ ਲਈ ਬਾਹਰਲੇ ਹਲਕਿਆਂ ਤੋਂ ਆਏ ਵਿਅਕਤੀਆਂ ਨੂੰ ਸੰਬੰਧਤ ਚੋਣ-ਹਲਕਾ ਛੱਡਣਾ ਪੈਂਦਾ ਹੈ।

(3)ਟੈਲੀਵਿਯਨ/ਰੇਡੀਓ/ਵੈੱਬ/ਆਨਲਾਈਨ ਮੀਡੀਆ’ਤੇ ਚੋਣ-ਪ੍ਰਚਾਰ ਦੀ ਐਡਵਰਟਾਈਜਿਗ ਰੁਕ ਜਾਂਦੀ ਹੈ।

(4)ਮਹੱਤਵਪੂਰਨ ਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰਿੰਟ ਮੀਡੀਆ ਨੂੰ ਇਸ ਰੋਕ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ,ਪੋਸਟ’ਚ ਅੱਪਲੋਡਡ ਤਸਵੀਰ Silence Period ਦੌਰਾਨ 17 ਅਪ੍ਰੈਲ 2019 ਦੇ Times of India ਦੇ ਵੈੱਬ ਇਸ਼ੂ ਦੀ ਹੈ,ਸੋ ਇਸਨੂੰ ਪ੍ਰਧਾਨ ਮੰਤਰੀ ਮੋਦੀ  ਦੇ ਇੰਟਰਵਿਊ ਦਾ ਸਪੇਸ ਬਲੈਂਕ ਦਿਖਾਉਣਾ ਪਿਆ,ਜਦਕਿ ਇਸਦੇ ਫਿਜੀਕਲ ਪ੍ਰਿੰਟ ਇਸ਼ੂ’ਚ ਇਹ ਇੰਟਰਵਿਊ ਪ੍ਰਕਾਸ਼ਤਿ ਕੀਤੀ ਗਈ ਸੀ।

ਇਸ ਲਈ ਤੁਸੀ ਕੱਲ੍ਹ ਤੇ ਪਰਸੋਂ ਵੋਟਾਂ ਵਾਲੇ ਦਿਨ ਪ੍ਰਮੁੱਖ ਅਖ਼ਬਾਰਾਂ’ਚ ਵੱਖ-ਵੱਖ ਪਾਰਟੀਆਂ ਦੇ ਪੂਰੇ-ਪੂਰੇ ਪੇਜ਼ਾਂ ਦੇ ਰੰਗ-ਬਿਰੰਗੇ,ਆਕਰਸ਼ਕ ਤੇ ਲੁਭਾਵਣੇ ਇਸ਼ਤਿਹਾਰ ਵੇਖੋਗੇ।

(5)ਵੱਖ-ਵੱਖ ਪਾਰਟੀਆਂ ਦੇ ਸਟਾਰ ਕੰਪੇਨਰ ਤੇ ਪ੍ਰਮੁੱਖ ਨੇਤਾ ਵੀ Silence Period ਦੌਰਾਨ ਇਲੈਕਟ੍ਰਾਨਕ/ਵੈੱਬ ਮੀਡੀਆ ਨਾਲ ਕੋਈ ਇੰਟਰਵਿਊ ਨਹੀਂ ਕਰ ਸਕਦੇ।

(6)ਰਾਜਨੀਤਿਕ ਪਾਰਟੀਆਂ ਦੇ ਆਫੀਸ਼ਲ ਫੇਸਬੁੱਕ/ਇੰਸਟਾ/ਟਵਿਟਰ/ਯੂਟਿਊਬ ਅਕਾਊਟਾਂ’ਤੇ ਕਿਸੇ ਵੀ ਤਰ੍ਹਾਂ ਦੇ ਪ੍ਰਚਾਰ ਦੀ ਮਨਾਹੀ ਹੁੰਦੀ ਹੈ ਪਰ ਲੋਕ ਆਪਣੇ ਨਿੱਜੀ ਅਕਾਊਟਾਂ’ਤੇ ਆਪਣੇ ਦਿਲ ਦੀ ਗੱਲ ਕਹਿ ਸਕਦੇ ਹਨ।