ਚੰਡੀਗੜ੍ਹ 06 ਅਪ੍ਰੈਲ 2022: ਪੰਜਾਬ ਟਰਾਂਸਪੋਰਟ ਮੰਤਰੀ (Punjab Transport Minister) ਲਾਲਜੀਤ ਸਿੰਘ ਭੁੱਲਰ ਨੇ ਅੱਜ ਅੰਮ੍ਰਿਤਸਰ ਵਿਖੇ ਛਾਪੇਮਾਰੀ ਕੀਤੀ | ਇਸਦੇ ਚੱਲਦੇ ਜਿਨ੍ਹਾਂ ਬੱਸਾਂ ਤੇ ਗੱਡੀਆਂ ਦੇ ਪਰਮਿਟ ਨਹੀਂ ਸੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ । ਇਸਦੇ ਨਾਲ ਹੀ ਟਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਚਾਹੇ ਉਹ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਹੋਵੇ ਚਾਹੇ ਉਹ ਕੋਈ ਮੰਤਰੀ ਹੋਵੇ ਬੱਸਾਂ ਦਾ ਟੈਕਸ ਨਾ ਦਿੱਤਾ ਗਿਆ ਤਾਂ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।ਉਨ੍ਹਾਂ ਕਿਹਾ ਜੇਕਰ ਪੰਜਾਬ ਦਾ ਰੈਵਿਨਿਊ ਇਕੱਠਾ ਕਰਨਾ ਹੈ ਤਾਂ ਸਾਨੂੰ ਇਸੇ ਤਰਾਂ ਦੇ ਸਖ਼ਤ ਕਦਮ ਚੁੱਕਣੇ ਪੈਣਗੇ ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਬੱਸਾਂ ਚਲਾਉਣੀਆਂ ਹਨ ਤਾਂ ਸਾਨੂੰ ਟੈਕਸ ਇਕੱਠਾ ਕਰਨਾ ਪਵੇਗਾ ਅਤੇ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਟੈਕਸ ਨਾ ਦਿੱਤਾ ਗਿਆ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ | ਜੇਕਰ ਦੋਸ਼ੀ ਪਾਇਆ ਗਿਆ ਤਾਂ ਇਸ ਦੀ ਪ੍ਰਾਪਰਟੀ ਕੁਰਕ ਕਰਕੇ ਖ਼ਜ਼ਾਨੇ ‘ਚ ਪਾਈ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਜਦੋਂ ਉਹ ਅੰਮ੍ਰਿਤਸਰ ਵਿੱਚ ਪਹੁੰਚੇ ਤਾਂ ਉਨ੍ਹਾਂ ਵੱਲੋਂ ਜਦੋਂ ਸਿਟੀ ਸੈਂਟਰ ਲਾਗੇ ਛਾਪੇਮਾਰੀ ਕੀਤੀ । ਇਕ ਪੁਲਿਸ ਕਰਮਚਾਰੀ ਉੱਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਗਏ ਹਨ ।