MSP

ਕੇਂਦਰ ਵਲੋਂ ਬਣਾਈ MSP ਕਮੇਟੀ ‘ਚ ਪੰਜਾਬ ਨੂੰ ਕੀਤਾ ਜਾਵੇ ਸ਼ਾਮਲ: ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ 19 ਜੁਲਾਈ 2022: ਕੇਂਦਰ ਸਰਕਾਰ ਬੀਤੇ ਦਿਨ MSP ਕਮੇਟੀ ਦਾ ਗਠਨ ਕੀਤਾ ਗਿਆ ਹੈ | ਇਸ ਕਮੇਟੀ ‘ਚ ਪੰਜਾਬ ਦੇ ਨੁਮਾਇੰਦੇ ਨਾ ਹੋਣ ‘ਤੇ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ | ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਖੇਤੀ ਲਈ ਪੰਜਾਬ ਦਾ ਅਹਿਮ ਯੋਗਦਾਨ ਹੈ। ਐਮਐਸਪੀ ਕਮੇਟੀ ਵਿਚ ਪੰਜਾਬ ਨੂੰ ਸ਼ਾਮਲ ਕੀਤਾ ਜਾਵੇ |

ਉਨ੍ਹਾਂ ਕਿਹਾ MSP ‘ਤੇ ਕਾਨੂੰਨ ਬਣਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਨੇ ਇਸ ਕਮੇਟੀ ‘ਚ ਆਪਣੇ ਹੀ ਚਹੇਤਿਆ ਨੂੰ ਸ਼ਾਮਲ ਕੀਤਾ ਹੈ | ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ ਇਸਦਾ ਵਿਰੋਧ ਕੀਤਾ | ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ ਕਿਸਾਨ ਮੋਰਚੇ ਵਲੋਂ ਨਾਮ ਨਹੀਂ ਦਿੱਤੇ ਗਏ | ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ‘ਤੇ ਖਰੀ ਉਤਰੇਗੀ |

Scroll to Top