July 7, 2024 6:05 pm
ਨਵਜੋਤ ਕੌਰ ਸਿੱਧੂ  

ਪੰਜਾਬ ਵਿੱਚ ਵੀ ਹੋਣੀ ਚਾਹੀਦੀ ਹੇੈ ਅਫ਼ੀਮ ਦੀ ਖੇਤੀ – ਨਵਜੋਤ ਕੌਰ ਸਿੱਧੂ  

ਚੰਡੀਗੜ੍ਹ, 15 ਨਵੰਬਰ 2021 : ਲਗਾਤਾਰ ਹੀ ਨਵਜੋਤ ਕੌਰ ਸਿੱਧੂ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਦੇ ਵਿਧਾਨ ਸਭਾ ਹਲਕਾ ਪੂਰਬੀ ਵਿਚ ਵਿਕਾਸ ਕਾਰਜਾਂ ਅਤੇ ਹੋਰ ਸਮਾਗਮਾਂ ਵਿਚ ਸ਼ਿਰਕਤ ਕਰ ਰਹੇ ਹਨ ਇਸ ਦੌਰਾਨ ਅੱਜ ਅੰਮ੍ਰਿਤਸਰ ਦੇ ਵੇਰਕਾ ਮਿਲਕ ਪਲਾਂਟ ਵਿੱਚ ਨਵਜੋਤ ਕੌਰ ਸਿੱਧੂ ਪਹੁੰਚੀ ਅਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਫ਼ੀਮ ਬਾਰੇ ਬੋਲਦੇ ਹੋਏ ਕਿਹਾ ਕਿ ਅਫ਼ੀਮ ਬਹੁਤ ਸਾਰੀਆਂ ਦਵਾਈਆਂ ਵਿੱਚ ਵਰਤੀ ਜਾਂਦੀ ਹੈ ਏਸੇ ਕਰਕੇ ਵਿਦੇਸ਼ਾਂ ਵਿੱਚ ਵੀ ਅਫ਼ੀਮ ਵਰਤੀ ਜਾਂਦੀ ਹੈ |

ਉਨ੍ਹਾਂ ਕਿਹਾ ਕਿ ਅਫ਼ੀਮ ਖਾਣ ਵਾਲਾ ਬੰਦਾ ਕਦੇ ਵੀ ਬਿਮਾਰ ਨਹੀਂ ਹੁੰਦਾ ਅਫ਼ੀਮ ਦੇ ਬੰਦ ਹੋਣ ਤੋਂ ਬਾਅਦ ਹੀ ਪੰਜਾਬ ਵਿੱਚ ਚਿੱਟੇ ਨੇ ਦਸਤਕ ਦਿੱਤੀ ਸੀ ਉਨ੍ਹਾਂ ਕਿਹਾ ਕਿ ਅਫ਼ੀਮ ਬੰਦ ਹੋਣ ਦੇ ਬਾਵਜੂਦ ਵੀ ਪੰਜਾਬ ਚ ਹਰ ਬੰਦੇ ਕੋਲ ਅਫ਼ੀਮ ਜ਼ਰੂਰ ਹੁੰਦੀ ਹੈ ਅਤੇ ਇਹ ਅਫ਼ੀਮ ਰਾਜਸਥਾਨ ਵਰਗੀਆਂ ਸਟੇਟਾਂ ਤੋਂ ਆਉਂਦੀ ਹੈ ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਕਰਵਾਈ ਜਾਵੇ |