Site icon TheUnmute.com

Punjab Schools: ਜੇ ਨਾ ਕੀਤੀ ਗਈ ਇਨ੍ਹਾਂ ਹਦਾਇਤਾਂ ਦੀ ਪਾਲਣਾ, ਤਾਂ ਸਕੂਲ ਮੁਖੀ ਖ਼ਿਲਾਫ਼ ਹੋਵੇਗੀ ਕਾਰਵਾਈ

mid-day meal

29 ਨਵੰਬਰ 2024: ਪੰਜਾਬ (punjab) ਦੇ ਸਰਕਾਰੀ (goverment schools) ਸਕੂਲਾਂ ਵਿੱਚ ਮਿਡ-ਡੇ-ਮੀਲ (Mid-day meals) ਤਹਿਤ ਅੱਠਵੀਂ ਜਮਾਤ (eighth class) ਤੱਕ ਦੇ ਵਿਦਿਆਰਥੀਆਂ (student)  ਨੂੰ ਮਿਡ-ਡੇ-ਮੀਲ ਦਿੱਤਾ ਜਾਂਦਾ ਹੈ ਪਰ ਹਾਲ ਹੀ ਵਿੱਚ ਮਿਡ-ਡੇ-ਮੀਲ ਸਕੀਮ ਵਿੱਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ।

 

ਪੰਜਾਬ ਮਿਡ-ਡੇ-ਮੀਲ ਸੋਸਾਇਟੀ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਸਕੂਲਾਂ ਵਿੱਚ ਹਫ਼ਤਾਵਾਰੀ ਮੀਨੂ ਅਨੁਸਾਰ ਖਾਣਾ ਨਾ ਤਿਆਰ ਕਰਨ, ਵਿਦਿਆਰਥੀਆਂ ਨੂੰ ਸੀਜ਼ਨ ਅਨੁਸਾਰ ਫਲ ਨਾ ਦੇਣ ਅਤੇ ਜਾਅਲੀ ਹਾਜ਼ਰੀ ਦਰਜ ਕਰਨ ਵਰਗੀਆਂ ਬੇਨਿਯਮੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੁਸਾਇਟੀ ਨੇ ਸਪੱਸ਼ਟ ਕੀਤਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਹਾਜ਼ਰੀ ਅਤੇ ਹਫਤਾਵਾਰੀ ਮੀਨੂ ਅਨੁਸਾਰ ਸਮੇਂ ਸਿਰ ਪੌਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾਵੇ। ਜੇਕਰ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਸਬੰਧਤ ਸਕੂਲ ਮੁਖੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

ਉਥੇ ਹੀ ਜਾਅਲੀ ਹਾਜ਼ਰੀ ਅਤੇ ਗੁਣਵੱਤਾ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਪੱਤਰ ਵਿੱਚ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਕੂਲ ਮੁਖੀ ਵਿਦਿਆਰਥੀਆਂ ਨੂੰ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਮਿਲਣਾ ਯਕੀਨੀ ਬਣਾਉਣ। ਜੇਕਰ ਕੋਈ ਸਕੂਲ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।

 

ਮਿਡ-ਡੇ-ਮੀਲ ਦਾ ਹਫ਼ਤਾਵਾਰੀ ਮੀਨੂ

* ਸੋਮਵਾਰ: ਦਾਲ (ਮੌਸਮੀ ਸਬਜ਼ੀ) ਅਤੇ ਰੋਟੀ

ਮੰਗਲਵਾਰ: ਰਾਜਮਾ ਅਤੇ ਚੌਲ

* ਬੁੱਧਵਾਰ: ਕਾਲੇ ਚਨੇ/ਚਿੱਟੇ ਚਨੇ (ਆਲੂਆਂ ਦੇ ਨਾਲ) ਅਤੇ ਪੁਰੀ/ਰੋਟੀ

* ਵੀਰਵਾਰ: ਕੜੀ (ਆਲੂ-ਪਿਆਜ਼ ਪਕੌੜੇ) ਅਤੇ ਚਾਵਲ, ਮੌਸਮੀ ਫਲਾਂ ਦੇ ਨਾਲ।

* ਸ਼ੁੱਕਰਵਾਰ: ਮੌਸਮੀ ਸਬਜ਼ੀ ਅਤੇ ਰੋਟੀ

* ਸ਼ਨੀਵਾਰ ਦਾਲ ਅਤੇ ਚੌਲ, ਮੌਸਮੀ ਫਲਾਂ ਦੇ ਨਾਲ।

* ਇਸ ਤੋਂ ਇਲਾਵਾ ਹਫ਼ਤੇ ਵਿਚ ਇਕ ਵਾਰ ਖੀਰ ਵੀ ਪਰੋਸੀ ਜਾਵੇਗੀ।

Exit mobile version