Site icon TheUnmute.com

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਟਰਮ 2 ਦੀਆਂ ਪ੍ਰੀਖਿਆਵਾਂ ਮੁਲਤਵੀ

PSEB

ਚੰਡੀਗੜ੍ਹ 14 ਮਾਰਚ 2022: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ ਪੰਜਵੀਂ ਸ਼੍ਰੇਣੀ ਲਿਖਤੀ ਪਰੀਖਿਆ ਟਰਮ-2 ਜੋ ਕਿ ਮਿਤੀ 15 ਮਾਰਚ ਤੋਂ 23 ਮਾਰਚ ਤੱਕ ਜਾਰੀ ਕੀਤੀ ਗਈ ਡੇਟ ਸ਼ੀਟ ਅਨੁਸਾਰ ਹੋਣੀਆਂ ਸੀ ਪਰ ਮਿਤੀ 15,16,17ਅਤੇ 21 ਮਾਰਚ ਨੂੰ ਹੋਣ ਵਾਲੀਆਂ ਪੰਜਵੀਂ ਸ਼੍ਰੇਣੀ ਟਰਮ-2 ਦੀਆਂ ਪਰੀਖਿਆਵਾਂ ਪ੍ਰਬੰਧਕੀ ਅਤੇ ਪ੍ਰਸ਼ਾਸਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀਆਂ ਗਈਆਂ ਹਨ । ਇਸ ਦੇ ਨਾਲ ਹੀ ਮਿਤੀ 22 ਮਾਰਚ ਅਤੇ 23 ਮਾਰਚ ਨੂੰ ਹੋਣ ਵਾਲੀਆਂ ਪਰੀਖਿਆਵਾਂ ਜਾਰੀ ਕੀਤੀ ਗਈ ਡੇਟਸ਼ੀਟ ਦੇ ਸ਼ਡਿਊਲ ਅਨੁਸਾਰ ਹੀ ਹੋਣਗੀਆਂ। ਮੁਲਤਵੀ ਕੀਤੀਆਂ ਗਈਆਂ ਪਰੀਖਿਆਵਾਂ ਸਬੰਧੀ ਡੇਟ ਸ਼ੀਟ ਅਤੇ ਮਿਤੀਆਂ ਸਬੰਧੀ ਸਡਿਊਲ ਕੱਲ ਤੱਕ ਭਾਵ ਮਿਤੀ 15-03-2022 ਤੱਕ ਵੱਖਰੇ ਤੌਰ ਬੋਰਡ (PSEB) ਦੀ ਵੈਬਸਾਈਟ http://www.pseb ac.in ਤੇ ਜਾਰੀ ਹੋਣ ਦੀ ਸੰਭਾਵਨਾ ਹੈ।

Exit mobile version