July 7, 2024 9:10 pm
Punjab School Education Board

ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10 ਵੀਂ ਸ਼੍ਰੇਣੀ ਦੀ ਟਰਮ-1 ਪ੍ਰੀਖਿਆ ਦਾ ਨਤੀਜਾ ਸਕੂਲ ਦੀ ਲਾਗਇਨ ਆਈ.ਡੀ. ‘ਤੇ ਕੀਤਾ ਜਾਰੀ

ਚੰਡੀਗ੍ਹੜ 18 ਮਈ 2022: ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ 8ਵੀਂ ਤੇ 10 ਵੀਂ ਸ਼੍ਰੇਣੀ ਦੀ ਦਸੰਬਰ ਕਰਵਾਈ ਟਰਮ-1 ਦੀ ਪ੍ਰੀਖਿਆ ਦਾ ਨਤੀਜਾ ਸਕੂਲਾਂ ਦੀ ਲਾਗਇਨ ਆਈ. ਡੀ. ‘ਤੇ ਜਾਰੀ ਕਰ ਦਿੱਤਾ ਹੈ | ਇਸਦੇ ਨਾਲ ਹੀ ਸਕੂਲ ਮੁਖੀ ਬੋਰਡ ਦੀ ਵੈੱਬਸਾਈਟ ਤੇ ਸਕੂਲ ਦੀ ਲਾਗਇਨ ਆਈ. ਡੀ. ਤੇ ਪਾਸਵਰਡ ਭਰਨ ਉਪਰੰਤ ਆਪਣੇ ਸਕੂਲ ਵਿਦਿਆਰਥੀਆਂ ਦਾ ਟਰਮ 1 ਦਾ ਨਤੀਜਾ ਦੇਖ ਸਕਣਗੇ ਤੇ ਪ੍ਰਿੰਟ ਪ੍ਰਾਪਤ ਕਰਨ ਸਕਣਗੇ ।