Punjab School Education Board

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਕਲਾਸ ਦਾ ਨਤੀਜਾ ਐਲਾਨਿਆ

ਚੰਡੀਗੜ੍ਹ 06 ਮਈ 2022: ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਵਿਦਿਅਕ ਸੈਸ਼ਨ 2021-22 ਦੇ ਪੰਜਵੀਂ ਕਲਾਸ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਜਾਰੀ ਨਤੀਜਿਆਂ ‘ਚ ਸੂਬੇ ਭਰ ਵਿੱਚੋਂ ਮਾਨਸਾ ਜ਼ਿਲ੍ਹੇ ਦੀ ਸੁਖਮਨ ਕੌਰ 100 ਫੀਸਦੀ ਨੰਬਰ ਲੈ ਕੇ ਪਹਿਲੇ ਨੰਬਰ ‘ਤੇ ਰਹੀ। ਇਸਦੇ ਨਾਲ ਹੀ ਕਪੂਰਥਲਾ ਜ਼ਿਲ੍ਹੇ ਦੇ ਰਾਜਵੀਰ ਮੋਮੀ ਦੂਜੇ ਸਥਾਨ ‘ਤੇ ਅਤੇ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਤਿੰਨਾ ਵਿਦਿਆਰਥੀਆਂ ਦੇ ਹੀ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ ਹਨ।

ਜਿਕਰਯੋਗ ਹੈ ਕਿ ਇਸ ਵਾਰ ਪੰਜਵੀਂ ਕਲਾਸ ਦਾ ਨਤੀਜਾ 99.57 ਫੀਸਦੀ ਰਿਹਾ। ਇਸ ਵਾਰ ਕੁਲ 319086 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 317728 ਵਿਦਿਆਰਥੀ ਪਾਸ ਹੋਏ। ਇਸ ਵਾਰ ਕੁੜੀਆਂ ਦਾ ਪਾਸ ਫੀਸਦ 99.63 ਰਿਹਾ ਹੈ ਜਦੋਂਕਿ ਮੁੰਡਿਆਂ ਦਾ ਪਾਸ ਫੀਸਦ 99.52 ਰਿਹਾ ਹੈ। ਨਤੀਜਾ ਬੋਰਡ ਦੀ ਵੈੱਬਸਾਈਟ http://pseb.ac.in ‘ਤੇ ਚੈੱਕ ਕਰ ਸਕਦੇ ਹੋ |

Scroll to Top