July 7, 2024 6:04 pm
ਪੰਜਾਬ ਸਾਹਿਤ ਅਕਾਦਮੀ

ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅੰਤਰਰਾਸ਼ਟਰੀ ( ਸਿਰਜਨਾ ਦੇ ਆਰ ਪਾਰ ) ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਦਰਸ਼ਕਾਂ ਵੱਲੋਂ ਖ਼ੂਬ ਸਲਾਹਿਆ ਗਿਆ

ਚੰਡੀਗੜ੍ਹ 25 ਅਪੈ੍ਰਲ 2022

ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਮੈਡਮ ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅੰਤਰਰਾਸ਼ਟਰੀ ( ਸਿਰਜਨਾ ਦੇ ਆਰ ਪਾਰ ) ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਦਰਸ਼ਕਾਂ ਵੱਲੋਂ ਖ਼ੂਬ ਸਲਾਹਿਆ ਗਿਆ ਸਾਂਝਾਂ ਦੀ ਅਗਵਾਈ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਮਹੀਨਾਵਾਰ ਪ੍ਰੋਗਰਾਮ ‘ਸਿਰਜਨਾ ਦੇ ਆਰ ਪਾਰ’ ਦਾ ਬੀਤੇ ਐਤਵਾਰ 24 ਅਪਰੈਲ ਨੂੰ ਆਯੋਜਨ ਕੀਤਾ ਗਿਆ।

ਆਨਲਾਈਨ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਲੇਖਿਕਾ ਅਤੇ ਕਵਿੱਤਰੀ ਗੁਰਚਰਨ ਕੌਰ ਕੋਚਰ ਜੀ ਨਾਲ ਉਹਨਾਂ ਦੀ ਸਿਰਜਨਾ ਪ੍ਰਕਿਰਿਆ ਬਾਰੇ ਪ੍ਰੋ ਕੁਲਜੀਤ ਕੌਰ ਨੇ ਗੱਲਬਾਤ ਕੀਤੀ। ਉਹਨਾਂ ਗੁਰਚਰਨ ਕੌਰ ਕੋਚਰ ਦੀ ਦੀਆਂ ਪ੍ਰਾਪਤੀਆਂ ਤਸਵੀਰਾਂ ਰਾਹੀਂ ਵੀ ਸਾਂਝੀਆਂ ਕੀਤੀਆਂ ਅਤੇ ਉਹਨਾਂ ਦੀ ਜ਼ੁਬਾਨੀ ਵੀ ਉਹਨਾਂ ਦੇ ਸੰਘਰਸ਼ਮਈ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ।

ਅੰਤਰਰਾਸ਼ਟਰੀ ਸਾਹਿਤਕ ਸਾਂਝਾ ਨਾਲ ਸਬੰਧਤ ਸ੍ਰੀਮਤੀ ਰਿੰਟੂ ਭਾਟੀਆ ਨੇ ਸਭ ਨੂੰ ਨਿੱਘੀ ਜੀ ਆਇਆਂ ਆਖੀ ਅਤੇ ਗੁਰਚਰਨ ਕੌਰ ਕੋਚਰ ਦੀ ਕਾਵਿ ਸਾਧਨਾ ਤੋਂ ਜਾਣੂ ਕਰਵਾਇਆ। ਮੈਡਮ ਕੋਚਰ ਨੇ ਆਪਣੀਆਂ ਕੁਝ ਗ਼ਜ਼ਲਾਂ ਦਿਲ ਟੁੰਬਵੇਂ ਢੰਗ ਨਾਲ ਪੇਸ਼ ਕਰਕੇ ਦਰਸ਼ਕਾਂ ਦੀ ਖੂਬ ਵਾਹ ਵਾਹ ਖੱਟੀ। ਉਹਨਾਂ ਆਪਣੀਆਂ ਕਾਵਿ ਰਚਨਾਵਾਂ ਦੇ ਸਮਾਜਿਕ ਸਰੋਕਾਰਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ।

ਇਹ ਵਰਨਣਯੋਗ ਹੈ ਕਿ ਮੈਡਮ ਕੋਚਰ ਨੂੰ ਭਾਰਤ ਸਰਕਾਰ ਵਲੋਂ, ਪੰਜਾਬ ਸਰਕਾਰ ਵਲੋਂ ਅਤੇ ਹੋਰ ਅਨੇਕਾਂ ਸਾਹਿਤ ਸਭਾਵਾਂ ਵੱਲੋਂ ਸਮੇਂ ਸਮੇਂ ਉਹਨਾਂ ਦੀ ਸਾਹਿਤਕ ਅਤੇ ਸਮਾਜਕ ਘਾਲਣਾ ਲਈ ਸਨਮਾਨਿਤ ਕੀਤਾ ਗਿਆ ਹੈ। ਉਹ ਪੰਜਾਬੀ ਲੇਖਕ ਅਤੇ ਕਲਾਕਾਰ ਸੁਸਾਇਟੀ ਲੁਧਿਆਣਾ, ਪੰਜਾਬੀ ਇਸਤਰੀ ਸਭਾ ਲੁਧਿਆਣਾ,ਸਾਂਈ ਮੀਆਂ ਮੀਰ ਫਾਊਂਡੇਸ਼ਨ (ਲੇਡੀਜ਼ ਵਿੰਗ) ਪੰਜਾਬ ਦੇ ਪ੍ਰਧਾਨ ਹਨ ਅਤੇ 16 ਪੁਸਤਕਾਂ ਦੀ ਰਚੇਤਾ ਹਨ।

ਇਸ ਪ੍ਰੋਗਰਾਮ ਵਿੱਚ ਮੈਡਮ ਰਮਿੰਦਰ ਰੰਮੀ ਨੇ ਗੁਰਚਰਨ ਕੋਚਰ ਬਾਰੇ ਆਪਣੀ ਕਵਿਤਾ ਸੁਣਾਈ। ਡਾ ਬਲਜੀਤ ਕੌਰ ਰਿਆੜ ਨੇ ਕੋਚਰ ਮੈਡਮ ਦੀ ਗ਼ਜ਼ਲ ਚੇਤਨਾ ਅਤੇ ਸਮਾਜ ਸੇਵਾ ਭਾਵਨਾ ਬਾਰੇ ਜਾਣਕਾਰੀ ਦਿੱਤੀ। ਡਾ ਸਰਬਜੀਤ ਕੌਰ ਸੋਹਲ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਇਸ ਉਪਰਾਲੇ ਲਈ ਉਹਨਾਂ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਵਾਇਆ।

ਡਾ: ਸਰਬਜੀਤ ਕੌਰ ਸੋਹਲ ਜੀ ਨੇ ਡਾ : ਗੁਰਚਰਨ ਕੌਰ ਕੋਚਰ ਜੀ ਦੀਆਂ ਰਚਨਾਵਾਂ ਦੀ ਪ੍ਰਸ਼ੰਸਾਂ ਤੇ ਕੀਤੀ ਹੀ ਹੈ ਪਰ ਇਸਦੇ ਨਾਲ ਉਹਨਾਂ ਵੱਲੋਂ ਕੀਤੇ ਜਾ ਰਹੇ ਅਨੇਕਾਂ ਕਾਰਜਾਂ ਤੇ ਉਹਨਾਂ ਦੀ ਅੱਣਥੱਕ ਮਿਹਨਤ ਦੀ ਵੀ ਸਰਾਹਨਾ ਕੀਤੀ ਤੇ ਪ੍ਰੋਗਰਾਮ ਵਿੱਚ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ ।

ਇਸ ਪ੍ਰੋਗਰਾਮ ਵਿੱਚ ਪੰਜਾਬ ਟਾਈਮਜ਼ ਤੋਂ ਹਰਜੀਤ ਸਿੰਘ,ਮਨਜੀਤ ਸੇਖੋਂ, ਸਤਿੰਦਰ ਕਾਹਲੋਂ, ਅੰਜੂ ਗਰੋਵਰ , ਹਰਭਜਨ ਕੌਰ ਗਿੱਲ , ਕਵਲਦੀਪ ਕੋਚਰ , ਡਾ : ਰਵਿੰਦਰ ਕੌਰ ਭਾਟੀਆ , ਵੀਨਾ ਬਟਾਲਾ, ਪਰਵਿੰਦਰ ਕੌਰ ਕਲੇਰ, ਹਰਦੀਪ ਬਿਰਦੀ , ਆਸ਼ਾ ਸ਼ਰਮਾ , ਗੁਰਜੀਤ ਸਿੰਘ , ਡਾ : ਅਮਰ ਜਿਉਤੀ ਮਾਂਗਟ , ਅਵਤਾਰ ਸਿੰਘ ਢਿੱਲੋਂ , ਕੁਲਵਿੰਦਰ ਸਮਰਾ , ਨਿਰਮਲ ਕੌਰ ਕੋਟਲ਼ਾ , ਨਿਰਲੇਪ ਕੌਰ ਆਦਿ ਸ਼ਾਮਿਲ ਹੋਏ। ਸਚਮੁੱਚ ਇਹ ਪ੍ਰੋਗਰਾਮ ਦਰਸ਼ਕਾਂ ਦੇ ਚੇਤਿਆਂ ਵਿੱਚ ਦੇਰ ਤੱਕ ਵੱਜੇਗਾ।