ਲੁਧਿਆਣਾ 07 ਨਵੰਬਰ 2022: ਲੁਧਿਆਣਾ ਦੇ ਬੱਸ ਸਟੈਂਡ ਸਥਿਤ ਪੰਜਾਬ ਰੋਡਵੇਜ਼/ ਪਨਬਸ ਕੰਟਰੈਕਟ ਵਰਕਰਜ ਯੂਨੀਅਨ ਬ੍ਰਾਂਚ ਲੁਧਿਆਣਾ ਦੇ ਵੱਲੋਂ ਪੱਤਰਕਾਰ ਵਾਰਤਾ ਕੀਤੀ | | ਇਸ ਦੌਰਾਨ ਉਨ੍ਹਾਂ ਆਊਟਸੋਰਸਿੰਗ ਅਤੇ ਕਿਲੋਮੀਟਰ ਸਕੀਮ ਦੇ ਤਹਿਤ ਚਲਾਈਆਂ ਜਾਣ ਵਾਲੀਆਂ ਬੱਸਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਇਸ ਦੇ ਨਾਲ ਕਰਮਚਾਰੀ ਬੇਰੁਜ਼ਗਾਰ ਹੋ ਜਾਣਗੇ |
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਮਸ਼ੇਰ ਸਿੰਘ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਰੋਡਵੇਜ਼ ਪਨਬਸ ਕਰਮਚਾਰੀਆਂ ਦੇ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਹੈ, ਜਿਸ ਵਿਚ ਆਊਟਸੋਰਸਿੰਗ ਅਤੇ ਕਿਲੋਮੀਟਰ ਸਕੀਮ ਤਹਿਤ ਚਲਾਈਆਂ ਜਾਣ ਵਾਲੀਆਂ ਬੱਸਾਂ ਦਾ ਉਹ ਵਿਰੋਧ ਕਰਦੇ ਹਨ |
ਉਨ੍ਹਾਂ ਕਿਹਾ ਕਿ ਜੋ ਬੱਸਾਂ ਚਲਾਈਆਂ ਜਾ ਰਹੀਆਂ ਹਨ, ਉਸ ਵਿੱਚ ਪਰਮਿਟ ਤੇਲ ਅਤੇ ਕੰਡਕਟਰ ਪੰਜਾਬ ਸਰਕਾਰ ਦਾ ਹੋਵੇਗਾ ਅਤੇ ਬਾਕੀ ਬੱਸ ਪ੍ਰਾਈਵੇਟ ਕੰਪਨੀ ਦੀ ਹੋਵੇਗੀ ਜੋ ਸਿੱਧੇ ਤੌਰ ‘ਤੇ ਘਪਲੇ ਦਾ ਸਾਧਨ ਹੈ | ਉਨ੍ਹਾਂ ਕਿਹਾ ਕਿ ਅੱਠ ਰੁਪਏ ਕਿਲੋਮੀਟਰ ਤੱਕ ਦੇ ਹਿਸਾਬ ਨਾਲ ਬੱਸ ਆਪ੍ਰੇਟਰ ਨੂੰ ਪੈਸੇ ਦੇਣੇ ਹੋਣਗੇ ਅਤੇ ਇਸ ਨਾਲ ਕਰੀਬ ਇੱਕ ਕਰੋੜ ਰੁਪਏ ਦੇ ਲਗਪਗ ਸਰਕਾਰ ਨੂੰ ਘਾਟਾ ਪਵੇਗਾ | ਉਨ੍ਹਾਂ ਕਿਹਾ ਕਿ ਜੋ ਬੱਸਾਂ ਪੰਜਾਬ ਸਰਕਾਰ ਦੀਆਂ ਆਪਣੀਆਂ ਹਨ ਉਹ ਰੈਵੇਨਿਊ ਦਿੰਦੀਆਂ ਹਨ | ਪਰ ਹੁਣ ਆਊਟਸੋਰਸਿੰਗ ਕਰਨ ਦੇ ਨਾਲ ਉਨ੍ਹਾਂ ਦੇ ਹੱਕਾਂ ‘ਤੇ ਡਾਕਾ ਵੱਜਿਆ ਹੈ |