Site icon TheUnmute.com

Punjab PSC 2025: ਪੀਸੀਐਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦਾ ਅੱਜ ਦਿਨ, ਇੰਝ ਕਰੋ ਅਪਲਾਈ

PPSC Punjab 2025

ਚੰਡੀਗੜ੍ਹ, 31 ਜਨਵਰੀ 2025: PPSC Punjab 2025: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਛੇਤੀ ਹੀ ਪੰਜਾਬ ਰਾਜ ਸਿਵਲ ਸੇਵਾਵਾਂ ਸੰਯੁਕਤ ਪ੍ਰਤੀਯੋਗੀ ਪ੍ਰੀਖਿਆ 2025 ਲਈ ਔਨਲਾਈਨ ਰਜਿਸਟ੍ਰੇਸ਼ਨ ਵਿੰਡੋ ਅੱਜ ਤੋਂ ਬੰਦ ਹੋਣ ਜਾ ਰਹੀਆਂ ਹਨ। ਚਾਹਵਾਨ ਉਮੀਦਵਾਰ ਛੇਤੀ ਤੋਂ ਛੇਤੀ ਅਪਲਾਈ ਕਰਕੇ ਲੈਣ | ਯੋਗ ਉਮੀਦਵਾਰ 31 ਜਨਵਰੀ, 2025 ਤੱਕ ppsc.gov.in ‘ਤੇ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ।

ਭਰਤੀ ਮੁਹਿੰਮ ਦਾ ਉਦੇਸ਼ 322 ਅਸਾਮੀਆਂ ਨੂੰ ਭਰਨਾ ਹੈ, ਜਿਨ੍ਹਾਂ ‘ਚੋਂ 46 ਅਸਾਮੀਆਂ ਪੰਜਾਬ ਸਿਵਲ ਸੇਵਾ (ਕਾਰਜਕਾਰੀ ਸ਼ਾਖਾ) ਦੀਆਂ ਅਸਾਮੀਆਂ ਲਈ ਹਨ, 17 ਡਿਪਟੀ ਸੁਪਰਡੈਂਟ ਆਫ਼ ਪੁਲਿਸ ਲਈ, 27 ਤਹਿਸੀਲਦਾਰ ਲਈ, 121 ਐਕਸਾਈਜ਼ ਐਂਡ ਟੈਕਸੇਸ਼ਨ ਅਫ਼ਸਰ (ਈਟੀਓ) ਲਈ, 13 ਫੂਡ ਐਂਡ ਸਿਵਲ ਸਪਲਾਈ ਅਫ਼ਸਰ ਲਈ, 49 ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਲਈ, ਸਹਾਇਕ ਰਜਿਸਟਰਾਰ ਕੋ-ਆਪਰੇਟਿਵ ਸੋਸਾਇਟੀਜ਼ ਲਈ 21, ਲੇਬਰ-ਕਮ-ਕੰਸੀਲੀਏਸ਼ਨ ਅਫ਼ਸਰ ਲਈ 03, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਲਈ 12, ਅਤੇ 13 ਡਿਪਟੀ ਸੁਪਰਡੈਂਟ ਜੇਲ੍ਹ ਗ੍ਰੇਡ-2 / ਜ਼ਿਲ੍ਹਾ ਪ੍ਰੋਬੇਸ਼ਨ ਅਫ਼ਸਰ ਲਈ ਹਨ।

ਪੀਸੀਐਸ ਲਈ ਯੋਗਤਾ ਮਾਪਦੰਡ (Eligibility Criteria for PPSC)

ਉਮਰ ਸੀਮਾ: 1 ਜਨਵਰੀ 2025 ਤੱਕ ਉਮੀਦਵਾਰ ਦੀ ਉਮਰ 21 ਸਾਲ ਤੋਂ 37 ਸਾਲ ਵਿਚਾਲੇ ਹੋਵੇ ਅਤੇ ਰਾਖਵੇਂ ਵਰਗ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਸੀਮਾ ‘ਚ ਢਿੱਲ ਦਿੱਤੀ ਗਈ ਹੈ।

ਪੀ.ਸੀ.ਐੱਸ ਲਈ ਵਿਦਿਅਕ ਯੋਗਤਾ (Educational Qualification for PCS)

ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਿਸੇ ਵੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ।

ਪੀਸੀਐਸ 2025 ਲਈ ਅਪਲਾਈ ਕਰਨ ਦੇ ਸਟੈਪ (Steps to apply for PCS 2025)

ਅਧਿਕਾਰਤ ਵੈੱਬਸਾਈਟ ppsc.gov.in ‘ਤੇ ਜਾਓ

ਹੋਮਪੇਜ ‘ਤੇ, ਓਪਨ ਇਸ਼ਤਿਹਾਰ ਟੈਬ ‘ਤੇ ਜਾਓ

ਪੀਸੀਐਸ 2025 ਦੀਆਂ ਅਸਾਮੀਆਂ ਲਈ ਅਰਜ਼ੀ ਵਿੰਡੋ ‘ਤੇ ਕਲਿੱਕ ਕਰੋ

ਰਜਿਸਟਰ ਕਰੋ ਅਤੇ ਅਸਾਮੀਆਂ ਲਈ ਅਰਜ਼ੀ ਦਿਓ

ਫਾਰਮ ਭਰੋ, ਫੀਸ ਦਾ ਭੁਗਤਾਨ ਕਰੋ ਅਤੇ ਫਾਰਮ ਜਮ੍ਹਾਂ ਕਰੋ

ਭਵਿੱਖ ਦੇ ਸੰਦਰਭ ਲਈ ਇੱਕ ਪ੍ਰਿੰਟਆਊਟ ਜਰੂਰ ਲਓ

ਪੀਸੀਐਸ 2025 ਲਈ ਚੋਣ ਪ੍ਰਕਿਰਿਆ (Selection Process for PCS 2025)

ਬਿਨੈਕਾਰਾਂ ਨੂੰ ਸ਼ੁਰੂਆਤੀ ਪ੍ਰੀਖਿਆ, ਮੁੱਖ ਪ੍ਰੀਖਿਆ ਅਤੇ ਇੰਟਰਵਿਊ ਦੌਰ ਦੇ ਆਧਾਰ ‘ਤੇ ਸ਼ਾਰਟਲਿਸਟ ਕੀਤਾ ਜਾਵੇਗਾ।

Read More: ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਅਸਾਮੀ ਲਈ ਬਿਨੈ ਪੱਤਰ ਮੰਗੇ

Exit mobile version