Site icon TheUnmute.com

Punjab News: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੁਧਿਆਣਾ ‘ਚ ਰੰਗਾਈ ਯੂਨਿਟ ‘ਤੇ ਲਾਇਆ 6.42 ਕਰੋੜ ਰੁਪਏ ਦਾ ਜੁਰਮਾਨਾ

Punjab Pollution Control Board

ਚੰਡੀਗੜ੍ਹ, 30 ਜੁਲਾਈ 2024: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (Punjab Pollution Control Board) ਵੱਲੋਂ ਲੁਧਿਆਣਾ ‘ਚ ਰੰਗਾਈ ਯੂਨਿਟਾਂ ’ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੁਮਿਤ ਨਿਟਫੈਬ ਨਾਂ ਦੀ ਡਾਇੰਗ ਯੂਨਿਟ ‘ਤੇ 6.42 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਬੋਰਡ ਮੈਨੇਜਮੈਂਟ ਨੇ ਯੂਨਿਟ ਸੰਚਾਲਕਾਂ ਦੀ ਤਰਫੋਂ ਪ੍ਰਦੂਸ਼ਣ ਐਕਟ ਦੀ ਉਲੰਘਣਾ ਕਰਨ ‘ਤੇ ਇਹ ਕਰੈ ਕੀਤੀ ਹੈ ਅਤੇ ਆਪਰੇਟਰਾਂ ਨੂੰ ਇਹ ਜੁਰਮਾਨਾ 15 ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣਾ ਪਵੇਗਾ । ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਨਿਯਮਾਂ ਦੀ ਉਲੰਘਣਾ ਕਰਨ ‘ਤੇ ਇਸ ਯੂਨਿਟ ‘ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਪਿਛਲੀ ਵਾਰ ਬੋਰਡ ਨੇ ਇਸ ਡਿੰਟ ਯੂਨਿਟ ‘ਤੇ ਕਾਰਵਾਈ ਕਰਦੇ ਹੋਏ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਸੀ।

Exit mobile version