15 ਮਾਰਚ 2025: ਪੰਜਾਬ ਪੁਲਿਸ (punjab police) ਦੇ ਸਪੈਸ਼ਲ ਆਪ੍ਰੇਸ਼ਨ ਸੈੱਲ ਯਾਨੀ ਐਸਐਸਓਸੀ ਮੋਹਾਲੀ ਦੀ ਟੀਮ ਨੇ ਪਾਕਿਸਤਾਨ (pakistan) ਵਿੱਚ ਬੈਠੇ ਆਈਐਸਆਈ ਅੱਤਵਾਦੀ ਹਰਵਿੰਦਰ ਸਿੰਘ (Harvinder Singh Rinda’s0 ਰਿੰਦਾ ਦੇ ਨੈੱਟਵਰਕ (network) ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੰਜਾਬ ਪੁਲਿਸ (punjab police) ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਵਿੱਚ ਦੋ ਦੋਸ਼ੀ ਮਹਾਰਾਸ਼ਟਰ (maharashter) ਦੇ ਹਨ ਅਤੇ ਇੱਕ ਦੋਸ਼ੀ ਰੋਪੜ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਪੰਪ ਐਕਸ਼ਨ ਗਨ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਜਲਦੀ ਹੀ ਪੁਲਿਸ ਤਿੰਨਾਂ ਮੁਲਜ਼ਮਾਂ ਨੂੰ ਮੋਹਾਲੀ (mohali court) ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਪੁੱਛਗਿੱਛ ਲਈ ਰਿਮਾਂਡ ‘ਤੇ ਲਵੇਗੀ।
ਡੀਜੀਪੀ ਨੇ ਕਿਹਾ- ਤਿੰਨੋਂ ਦੋਸ਼ੀ ਰਿੰਦਾ ਦੇ ਸੰਪਰਕ ਵਿੱਚ ਸਨ
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ – ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਮੋਹਾਲੀ ਨੇ ਪਾਕਿਸਤਾਨ ਸਥਿਤ ਬੀਕੇਆਈ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨੈੱਟਵਰਕ ਦੇ ਇੱਕ ਵੱਡੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਫ਼ ਜੱਗੀ ਵਾਸੀ ਨਾਂਦੇੜ, ਮਹਾਰਾਸ਼ਟਰ, ਸ਼ੁਭਮ ਖੇਲਬੂਡੇ ਵਾਸੀ ਨਾਂਦੇੜ (ਮਹਾਰਾਸ਼ਟਰ) ਅਤੇ ਗੁਰਦੀਪ ਸਿੰਘ ਉਰਫ਼ ਦੀਪਾ ਵਾਸੀ ਰਾਏਪੁਰ, ਥਾਣਾ ਨੂਰਪੁਰ ਬੇਦੀ (ਰੋਪੜ) ਵਜੋਂ ਹੋਈ ਹੈ। ਤਿੰਨੋਂ ਵੱਖ-ਵੱਖ ਕੰਮ ਕਰਦੇ ਸਨ।
Read More: Mohali News: ਮੋਹਾਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਸਾਥੀ ਨੂੰ ਕੀਤਾ ਗ੍ਰਿਫਤਾਰ