Site icon TheUnmute.com

Tree Planting: ਪੰਜਾਬ ਭਰ ‘ਚ ਵੱਖ-ਵੱਖ ਕਿਸਮਾਂ ਦੇ ਹਜ਼ਾਰਾਂ ਬੂਟੇ ਲਗਾਏਗੀ ਪੰਜਾਬ ਪੁਲਿਸ

Punjab Police

ਚੰਡੀਗੜ੍ਹ, 12 ਜੁਲਾਈ 2024: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਪੰਜਾਬ ਪੁਲਿਸ (Punjab police) ਹੈੱਡਕੁਆਰਟਰ ‘ਚ ਬੌਟਲ ਪਾਮ ਦਾ ਬੂਟਾ ਲਗਾ ਕੇ “ਆਓ ਰੁਖ ਲਗਾਈਏ, ਧਰਤੀ ਮਾਂ ਨੂੰ ਬਚਾਈਏ” ਦੇ ਨਾਅਰੇ ਤਹਿਤ ਸੂਬਾ ਪੱਧਰੀ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ।

ਇਸ ਮੁਹਿੰਮ ਤਹਿਤ ਵਾਤਾਵਰਨ ਦੇ ਸੁਧਾਰ ‘ਚ ਬੌਟਲ ਪਾਮ, ਅਮਲਤਾਸ, ਟੀਕ, ਮਲਸਰੀ, ਟਰਮੀਨਲੀਆ ਅਰਜਨ ਆਦਿ ਵੱਖ-ਵੱਖ ਕਿਸਮਾਂ ਦੇ ਹਜ਼ਾਰਾਂ ਬੂਟੇ ਲਾਏ ਜਾਣਗੇ। ਪੰਜਾਬ ਪੁਲਿਸ ਨੇ ਲੋਕਾਂ ਨੂੰ ਇਸ ਮੁਹਿੰਮ ‘ਚ ਵੱਧ ਤੋਂ ਵੱਧ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ |

Exit mobile version