July 2, 2024 9:18 pm
Kumar Vishwas

ਕੁਮਾਰ ਵਿਸ਼ਵਾਸ ਦੇ ਘਰ ਪੁਹੰਚੀ ਪੰਜਾਬ ਪੁਲਸ, ਟਵੀਟ ਕਰ CM ਮਾਨ ਨੂੰ ਕੀਤਾ ਆਗਾਹ

ਚੰਡੀਗੜ੍ਹ 20 ਅਪ੍ਰੈਲ 2022: ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ (Kumar Vishwas) ਮੁਸਕਲਾਂ ‘ਚ ਘਿਰਦੇ ਨਜਰ ਆ ਰਹੇ ਹਨ | ਜਿਕਰਯੋਗ ਇਹ ਕਿ ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਸ ਪੁਹੰਚੀ ਹੈ। ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਵਿਸ਼ਵਾਸ ਨੇ ਘਰ ਪਹੁੰਚੀ ਪੰਜਾਬ ਪੁਲਸ ਦੀਆਂ ਤਸਵੀਰਾਂ ਖ਼ੁਦ ਪੋਸਟ ਕੀਤੀਆਂ ਹਨ। ਤੁਹਾਨੂੰ ਦੱਸ ਦਈਏ ਕਿ ਅਜੇ ਇਹ ਸਾਫ਼ ਨਹੀਂ ਹੋਇਆ ਕਿ ਵਿਸ਼ਵਾਸ ਦੇ ਖ਼ਿਲਾਫ਼ ਕੀ ਕੇਸ ਦਰਜ ਕੀਤਾ ਗਿਆ ਹੈ।

ਕੁਮਾਰ ਵਿਸ਼ਵਾਸ ਟਵੀਟ ‘ਚ ਕੁਮਾਰ ਵਿਸ਼ਵਾਸ ਨੇ ਲਿਖਿਆ, ‘ਸਵੇਰੇ-ਸਵੇਰੇ ਪੰਜਾਬ ਪੁਲਸ ਘਰ ਆਈ ਹੈ, ਇਕ ਸਮਾਂ ਮੇਰੇ ਵੱਲੋਂ ਹੀ ਪਾਰਟੀ ‘ਚ ਸ਼ਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਆਗਾਹ ਕਰ ਰਿਹਾ ਹਾਂ ਕਿ ਤੂੰ ਦਿੱਲੀ ‘ਚ ਬੈਠੇ ਜਿਸ ਆਦਮੀ ਨੂੰ ਪੰਜਾਬ ਦੇ ਲੋਕਾਂ ਦੀ ਦਿੱਤੀ ਹੋਈ ਤਾਕਤ ਨਾਲ ਖੇਡਣ ਦੇ ਰਿਹਾ ਹੈਂ, ਉਹ ਇਕ ਦਿਨ ਤੈਨੂੰ ਅਤੇ ਪੰਜਾਬ ਨੂੰ ਵੀ ਧੋਖਾ ਦੇਵੇਗਾ, ਦੇਸ਼ ਮੇਰੀ ਚਿਤਾਵਨੀ ਯਾਦ ਰੱਖੇ।’

Vishwas's house