Site icon TheUnmute.com

ਪੰਜਾਬ ਪੁਲਿਸ ਵੱਲੋਂ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ਦੀਆਂ ਜਾਇਦਾਦਾਂ ‘ਤੇ ਛਾਪੇਮਾਰੀ, 24 ਬੈਂਕ ਖਾਤੇ ਫ੍ਰੀਜ਼ ਤੇ ਨਕਦੀ ਬਰਾਮਦ

Punjab Police

ਚੰਡੀਗੜ੍ਹ, 8 ਅਗਸਤ 2024: ਪੰਜਾਬ ਪੁਲਿਸ (Punjab Police) ਦੀ ਸਪੈਸ਼ਲ ਟਾਸਕ ਫੋਰਸ (STF) ਨੇ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ਦੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ | ਪੁਲਿਸ ਨੇ 24 ਬੈਂਕ ਖਾਤਿਆਂ ‘ਚ ਜਮ੍ਹਾਂ ਕੁੱਲ 6.69 ਕਰੋੜ ਰੁਪਏ ਸੀਲ ਦਿੱਤੇ ਹਨ | ਇਸਦੇ ਨਾਲ ਹੀ ਨਕਦੀ ਤੇ ਵਿਦੇਸ਼ੀ ਕਰੰਸੀ ਵੀ ਜ਼ਬਤ ਕੀਤੀ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਕਾਰਵਾਈ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ‘ਤੇ ਲੱਗੇ ਦੋਸ਼ਾਂ ਦੀ ਜਾਂਚ ਤਹਿਤ ਕੀਤੀ ਜਾ ਰਹੀ ਹੈ | ਉਨ੍ਹਾਂ ਖਿਲਾਫ਼ ਗੈਰ-ਕਾਨੂੰਨੀ ਦਵਾਈਆਂ ਅਤੇ ਮੈਡੀਕਲ ਸਟੋਰਾਂ ਨਾਲ ਸੰਬੰਧੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕਾਰਵਾਈਆਂ ‘ਚ ਮੱਦਦ ਕਰਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਂ ‘ਤੇ ਬੇਨਾਮੀ ਖਾਤਿਆਂ ‘ਚ ਡਰੱਗ ਮਨੀ ਜਮ੍ਹਾਂ ਕਰਨ ਦਾ ਦੋਸ਼ ਲੱਗੇ ਹਨ | ਪੁਲਿਸ ਨੇ ਮੋਹਾਲੀ, ਚੰਡੀਗੜ੍ਹ, ਬਠਿੰਡਾ, ਮੌੜ ਮੰਡੀ, ਗਿੱਦੜਬਾਹਾ ਅਤੇ ਹਰਿਆਣਾ ਦੇ ਫਤਿਹਾਬਾਦ ਸਮੇਤ ਸਮੇਤ 8 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ | ਇਸਦੇ ਨਾਲ ਹੀ ਪੁਲਿਸ ਨੇ ਜ਼ਬਤ ਕੀਤੇ ਹਨ |

ਸਪੈਸ਼ਲ ਟਾਸਕ ਫੋਰਸ (Punjab Police) ਨੂੰ ਛਾਪੇਮਾਰੀ ਲਗਭਗ 9.31 ਲੱਖ ਰੁਪਏ ਨਕਦੀ, 515 ਦਿਰਹਾਮ ਅਤੇ 260 ਗ੍ਰਾਮ ਸੋਨਾ ਬਰਾਮਦ ਕੀਤਾ ਹੈ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਪ੍ਰਾਪਤ ਕਈ ਜਾਇਦਾਦਾਂ ਦਾ ਪਤਾ ਲੱਗਾ ਹੈ | ਇਸ ‘ਚ ਜ਼ੀਰਕਪੁਰ ‘ਚ 2 ਕਰੋੜ ਰੁਪਏ ਦੇ ਫਲੈਟ, ਡੱਬਵਾਲੀ ਵ’ਚ 40 ਲੱਖ ਰੁਪਏ ਦੇ ਪਲਾਟ ਸਮੇਤ ਹੋਰ ਜਾਇਦਾਦਾਂ ਸ਼ਾਮਲ ਹਨ। ਪੁਲਿਸ ਨੇ NDPS ਐਕਟ ਦੀ ਧਾਰਾ ਤਹਿਤ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ।

Exit mobile version