July 7, 2024 2:06 pm
Punjab Police

ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੰਜਾਬ ਲਈ ਰਵਾਨਾ

ਚੰਡੀਗੜ੍ਹ 14 ਜੂਨ 2022 : ਪੰਜਾਬ ਪੁਲਿਸ (Punjab Police) ਵਲੋਂ ਲਾਰੈਂਸ ਬਿਸ਼ਨੋਈ ਨੂੰ ਪਟਿਆਲਾ ਹਾਊਸ ਕੋਰਟ ‘ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਰੀ ਸੁਰੱਖਿਆ ਵਿਚਕਾਰ ਦਿੱਲੀ ਦੇ ਆਰ.ਐਮ.ਐਲ. ਹਸਪਤਾਲ ‘ਚ ਮੈਡੀਕਲ ਕਰਵਇਆ ਗਿਆ ਹੈ | ਲਾਰੈਂਸ ਬਿਸ਼ਨੋਈ ਨੂੰ ਪੁਲਿਸ ਵਲੋਂ ਬੁਲੇਟ ਪਰੂਫ ਗੱਡੀ ‘ਚ ਲਿਆਂਦਾ ਜਾ ਰਿਹਾ ਹੈ |

ਮੈਡੀਕਲ ਤੋਂ ਬਾਅਦ ਪੰਜਾਬ ਪੁਲਿਸ ਉਥੋਂ ਰਵਾਨਾ ਹੋ ਚੁੱਕੀ ਹੈ | ਜਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਵਲੋਂ ਮਾਨਸਾ ਲਿਆਂਦਾ ਜਾਵੇਗਾ | ਪੰਜਾਬ ਪੁਲਿਸ ਵਲੋਂ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਪੁੱਛਗਿੱਛ ਕੀਤੀ ਜਾਵੇਗੀ | ਪੁਲਿਸ ਦੇ ਇਸ ਕਾਫ਼ਲੇ ‘ਚ 20 ਤੋਂ ਵੱਧ ਗੱਡੀਆਂ ਅਤੇ 2 ਬੁਲੇਟ ਪਰੂਫ ਗੱਡੀਆਂ ਸ਼ਾਮਲ ਹਨ |

ਇਸ ਲਈ ਮਾਨਸਾ ਪੁਲਿਸ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ, ਪੁਲਿਸ ਵੱਲੋਂ ਸੁਰੱਖਿਆ ਪੱਖੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ, ਪੁਲਿਸ ਫੋਰਸ ਵਧਾ ਦਿੱਤੀ ਗਈ ਹੈ, ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੰਜਾਬ ਪੁਲਿਸ 2:00 ਵਜੇ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਮਾਨਸਾ ਪਹੁੰਚੇਗੀ |