ਚੰਡੀਗੜ੍ਹ 02 ਅਗਸਤ 2022: ਪੰਜਾਬ ਪੁਲਿਸ (Punjab Police) ਵਲੋਂ ਗੈਂਗਸਟਰਵਾਦ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਐਕਸ਼ਨ ਮੋਡ ‘ਚ ਨਜ਼ਰ ਰਹੀ ਹੈ | ਪੰਜਾਬ ਪੁਲਿਸ ਵਲੋਂ ਭ੍ਰਿਸ਼ਟਾਚਾਰ ਖ਼ਿਲਾਫ ਕਾਰਵਾਈ ਤੇਜ ਕਰ ਦਿੱਤੀ ਹੈ | ਇਸਦੇ ਨਾਲ ਹੀ ਹੁਣ ਮੋਹਾਲੀ ਪੁਲਿਸ ਵਲੋਂ ਜ਼ੀਰਕਪੁਰ ਵਿੱਚ ਵੱਡੇ ਪੱਧਰ ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਨਿਰਮਲ ਛਾਇਆ ਸੁਸਾਇਟੀ ਵਿੱਚ ਫਲੈਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਇਥੇ ਰਹਿੰਦੇ ਕਿਰਾਏਦਾਰਾਂ ਦੇ ਕਾਗਜ਼ ਪੱਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ |