July 3, 2024 7:57 am
Moosewala

ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ ਦਾ ਕੀਤਾ ਤਬਾਦਲਾ

ਚੰਡੀਗੜ੍ਹ 31 ਅਗਸਤ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਜਾਂਚ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ | ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ (ਆਈਓ) ਦਾ ਅਚਾਨਕ ਤਬਾਦਲਾ ਕੀਤਾ ਗਿਆ ਹੈ । ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਥਾਣਾ ਸਦਰ ਮਾਨਸਾ ਦੇ ਐਸਐਚਓ ਅੰਗਰੇਜ਼ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਸਨ। ਹੁਣ ਉਨ੍ਹਾਂ ਦੀ ਥਾਂ ਹੁਣ ਗੁਰਲਾਲ ਸਿੰਘ ਨੂੰ ਜਾਂਚ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਅੰਗਰੇਜ਼ ਸਿੰਘ ਥਾਣਾ ਸਿਟੀ ਮਾਨਸਾ ਦੇ ਐਸ.ਐਚ.ਓ. ਇਸ ਥਾਣੇ ਦੀ ਹਦੂਦ ਅੰਦਰ ਮੂਸੇਵਾਲਾ ਦਾ ਕਤਲ ਦੀ ਜਾਂਚ ਕਰ ਰਹੇ ਸਨ |

ਇਸਦੇ ਨਾਲ ਹੀ ਪੁਲਿਸ ਵਲੋਂ ਐਸਐਚਓ ਅੰਗਰੇਜ਼ ਸਿੰਘ ਅਤੇ ਥਾਣੇ ਦੀ ਸੁਰੱਖਿਆ ‘ਵਾਧਾ ਕੀਤਾ ਗਿਆ ਹੈ | ਅੰਗਰੇਜ਼ ਸਿੰਘ ਨੂੰ ਹੁਣ ਬੁਢਲਾਡਾ ਦਾ ਐਸ.ਐਚ.ਓ. ਲਾਇਆ ਗਿਆ ਹੈ | ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ। ਜਿਸ ਦੀ ਅਗਵਾਈ ਆਈਜੀ ਜਸਕਰਨ ਸਿੰਘ ਕਰ ਰਹੇ ਹਨ। ਟੀਮ ਵਿੱਚ ਮਾਨਸਾ ਦੇ ਐਸਐਸਪੀ ਗੌਰਵ ਤੂਰਾ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਆਈਜੀ ਗੁਰਮੀਤ ਚੌਹਾਨ ਵੀ ਸ਼ਾਮਲ ਹਨ। ਇਸ ਵਿੱਚ ਬਠਿੰਡਾ ਅਤੇ ਮਾਨਸਾ ਦੇ ਡੀਐਸਪੀ ਦੇ ਨਾਲ-ਨਾਲ ਥਾਣਾ ਸਿਟੀ ਮਾਨਸਾ ਦੇ ਐਸਐਚਓ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਜਾਂਚ ਅਧਿਕਾਰੀ ਅੰਗਰੇਜ਼ ਸਿੰਘ ਦੀ ਅਗਵਾਈ ‘ਚ ਪੰਜਾਬ ਪੁਲਿਸ ਨੇ ਮੂਸੇਵਾਲਾ ਕਤਲ ਕਾਂਡ ‘ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ ਜਿਸ ‘ਚ 24 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 166 ਗਵਾਹਾਂ ਦੇ ਨਾਮ ਦਰਜ ਹਨ। ਇਸ ਚਾਰਜਸ਼ੀਟ ਵਿੱਚ ਗੋਲਡੀ ਬਰਾੜ ਨੂੰ ਮਾਸਟਰਮਾਈਂਡ ਦੱਸਿਆ ਗਿਆ ਹੈ। ਇਹ ਗੋਲਡੀ ਹੀ ਸੀ ਜਿਸ ਨੇ ਮੂਸੇਵਾਲਾ ਨੂੰ ਰੇਕੀ ਕਰਨ ਦੇ ਨਾਲ-ਨਾਲ ਸ਼ੂਟਰਾਂ ਨੂੰ ਹਥਿਆਰ ਅਤੇ ਵਾਹਨ ਮੁਹੱਈਆ ਕਰਵਾਏ ਸਨ। ਇਸ ਤੋਂ ਇਲਾਵਾ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਨੇ ਵੀ ਗੋਲਡੀ ਦੀ ਸਾਜ਼ਿਸ਼ ਰਚਣ ਵਿਚ ਮਦਦ ਕੀਤੀ, ਸ਼ੂਟਰ ਮੁਹੱਈਆ ਕਰਵਾਇਆ। ਇਨ੍ਹਾਂ ਤੋਂ ਇਲਾਵਾ ਵਿਦੇਸ਼ ਭੱਜ ਗਏ ਲਾਰੈਂਸ ਦੇ ਭਤੀਜੇ ਸਚਿਨ ਥਾਪਨ ਨੂੰ ਅਜ਼ਰਬੇਜਾਨ ਤੋਂ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਲਾਰੈਂਸ ਦੇ ਭਰਾ ਅਨਮੋਲ ਦਾ ਟਿਕਾਣਾ ਵੀ ਕੀਨੀਆ ਤੋਂ ਪਤਾ ਲੱਗਾ ਹੈ।