Anti-Gangster Task Force

ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਦੇ ਖਾਤਮੇ ਲਈ ਐਕਸ਼ਨ ਪਲਾਨ ਤਿਆਰ, 250 ਅਫ਼ਸਰ ਤੇ ਕਮਾਂਡੋ ਤਾਇਨਾਤ

ਚੰਡੀਗੜ੍ਹ 25 ਜੁਲਾਈ 2022: ਪੰਜਾਬ ਪੁਲਿਸ (Punjab Police) ਨੇ ਗੈਂਗਸਟਰਾਂ ਦੇ ਖਾਤਮੇ ਲਈ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਜਲਦੀ ਹੀ ਸੂਬੇ ਦੀਆਂ 8 ਪੁਲਿਸ ਰੇਂਜਾਂ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਤਾਇਨਾਤ ਕੀਤੀ ਜਾ ਰਹੀ ਹਨ । ਇਸ ਵਿੱਚ 250 ਅਧਿਕਾਰੀ ਅਤੇ ਕਮਾਂਡੋ ਤਾਇਨਾਤ ਕੀਤੇ ਜਾਣਗੇ। ਜਿਨ੍ਹਾਂ ਨੂੰ ਹਾਈਟੈਕ ਹਥਿਆਰ ਦਿੱਤੇ ਜਾਣਗੇ। ਆਈਜੀ ਪੱਧਰ ਦੇ ਅਧਿਕਾਰੀ ਟੀਮ ਦੀ ਅਗਵਾਈ ਕਰਨਗੇ। ਅੰਮ੍ਰਿਤਸਰ ਸਮੇਤ ਜਦੋਂ ਵੀ ਕਿਸੇ ਮੁਕਾਬਲੇ ਵਰਗੀ ਸਥਿਤੀ ਪੈਦਾ ਹੋਵੇਗੀ ਤਾਂ ਇਹ ਟੀਮਾਂ ਇਸ ਨੂੰ ਅੰਜਾਮ ਦੇਣਗੀਆਂ।

ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਇਹ ਟੀਮਾਂ ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਰੋਪੜ, ਫਰੀਦਕੋਟ ਅਤੇ ਬਾਰਡਰ ਰੇਂਜ ਵਿੱਚ ਤਾਇਨਾਤ ਰਹਿਣਗੀਆਂ। ਇਹ ਟੀਮਾਂ ਲਗਾਤਾਰ ਆਪਣੇ ਇਲਾਕੇ ਵਿੱਚ ਗੈਂਗਸਟਰਾਂ ਦੀ ਭਾਲ ਕਰਨਗੀਆਂ। ਨੂੰ ਗ੍ਰਿਫਤਾਰ ਕਰ ਲੈਣਗੇ। ਜੇਕਰ ਐਨਕਾਊਂਟਰ ਦੀ ਸਥਿਤੀ ਹੁੰਦੀ ਹੈ ਤਾਂ ਇਹ ਟੀਮਾਂ ਕਾਰਵਾਈ ਕਰਨ ਲਈ ਆਜ਼ਾਦ ਹੋਣਗੀਆਂ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਚ ਮੰਤਰੀ ਰਹੇ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਇਕ ਮਹੀਨੇ ‘ਚ 90 ਗੈਂਗਸਟਰ ਫੜੇ ਗਏ ਹਨ। ਸੀਐਮ ਮਾਨ ਨੇ ਅਪ੍ਰੈਲ ਮਹੀਨੇ ‘ਚ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਸੀ। ਜਿਸ ਦਾ ਮੁਖੀ ਏਡੀਜੀਪੀ ਪ੍ਰਮੋਦ ਬਾਨ ਨੂੰ ਬਣਾਇਆ ਗਿਆ ਹੈ।

Scroll to Top