July 5, 2024 5:52 pm
ਅੰਕਿਤ ਸੇਰਸਾ

ਪੰਜਾਬ ਪੁਲਿਸ ਨੂੰ ਮਿਲਿਆ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਦਾ ਟਰਾਂਜ਼ਿਟ ਰਿਮਾਂਡ

ਚੰਡੀਗੜ੍ਹ 14 ਜੁਲਾਈ 2022: ਮਰਹੂਮ ਪੰਜਾਬੀ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ (Punjab Police) ਨੂੰ ਸ਼ੂਟਰ ਅੰਕਿਤ ਸੇਰਸਾ ਦਾ 1 ਦਿਨ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਹੈ |ਇਸ ਦੇ ਨਾਲ ਹੀ ਪੰਜਾਬ ਪੁਲਿਸ ਨੂੰ ਅੰਕਿਤ ਨੂੰ ਗ੍ਰਿਫਤਾਰ ਕਰਨ ਦੀ ਇਜਾਜਤ ਵੀ ਮਿਲ ਗਈ ਹੈ।

ਅੰਕਿਤ ਸੇਰਸਾ ਦੇ ਨਾਲ ਹੀ ਇੱਕ ਹੋਰ ਸ਼ੂਟਰ ਸਚਿਨ ਭਿਵਾਨੀ ਦਾ ਵੀ ਟਰਾਂਜ਼ਿਟ ਰਿਮਾਂਡ ਪੰਜਾਬ ਪੁਲਿਸ ਨੂੰ ਮਿਲਿਆ ਹੈ। ਦੋਵਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਵਲੋਂ ਇਨ੍ਹਾਂ ਦੋਵਾਂ ਨੂੰ ਅੱਜ ਹੀ ਦੇਰ ਸ਼ਾਮ ਜਾਂ ਫਿਰ ਸਵੇਰੇ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।

ਜਿਕਰਯੋਗ ਹੈ ਕਿ ਦਿੱਲੀ ਦੇ ਸਪੈਸ਼ਲ ਸੈੱਲ/ਐਨਡੀਆਰ ਦੀ ਇੱਕ ਟੀਮ ਨੇ ਲਾਰੈਂਸ-ਗੋਲਡੀ ਗੈਂਗ ਦੇ ਦੋ ਮੋਸਟ ਵਾਂਟੇਡ ਸਾਥੀਆਂ ਅੰਕਿਤ ਸਿਰਸਾ ਤੇ ਸਚਿਨ ਭਿਵਾਨੀ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਮੁਤਾਬਕ ਅੰਕਿਤ ਸਿੱਧੂ ਮੂਸੇਵਾਲਾ ਕਤਲ ਵਿੱਚ ਸ਼ਾਮਲ ਸ਼ੂਟਰਾਂ ਵਿੱਚੋਂ ਇਕ ਹੈ | ਜਿਸਨੇ ਸਿੱਧੂ ‘ਤੇ ਫਾਇਰਿੰਗ ਕੀਤੀ |

ਇਸਦੇ ਨਾਲ ਹੀ ਸਚਿਨ ਭਿਵਾਨੀ ‘ਤੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਚਾਰ ਸ਼ੂਟਰਾਂ ਨੂੰ ਪਨਾਹ ਦੇਣ ਦਾ ਦੋਸ ਲਗਾਇਆ ਹੈ | ਦੂਜੇ ਪਾਸੇ ਰਾਜਸਥਾਨ ਦੀ ਦੂਜੇ ਪਾਸੇ ਰਾਜਸਥਾਨ ਦੀ ਚੁਰੂ ਪੁਲਿਸ ਮੁਲਜ਼ਮ ਸ਼ੂਟਰ ਅੰਕਿਤ ਦੀ ਕਾਫੀ ਸਮੇਂ ਤੋਂ ਭਾਲ ਕਰ ਰਹੀ ਹੈ, ਪੁਲਿਸ ਮੁਤਾਬਕ ਅੰਕਿਤ ਦੇ ਖਿਲਾਫ ਚੁਰੂ ‘ਚ ਦੋ ਜਣਿਆਂ ਦੇ ਕਤਲ ਦਾ ਮਾਮਲਾ ਦਰਜ ਹੈ |