ਚੰਡੀਗੜ੍ਹ 04 ਅਕਤੂਬਰ 2022: ਪੰਜਾਬ ਪੁਲਿਸ (Punjab Police) ਵਲੋਂ ਸੂਬੇ ਵਿਚ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਇਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ | ਅੰਮ੍ਰਿਤਸਰ ਦੀ ਪੁਲਿਸ (Amritsar Police) ਨੇ ਸਰਹੱਦ ਪਾਰ ਤੋਂ ਪਾਕਿਸਤਾਨ ਨਾਲ ਸੰਬੰਧਿਤ ਏਜੰਸੀ ਆਈਐਸਆਈ ਸਮਰਥਿਤ ਨਾਰਕੋ-ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਗੈਂਗ ਅਤੇ ਪਾਕਿਸਤਾਨ ਅਧਾਰਤ ਰਿੰਦਾ ਦੁਆਰਾ ਸੰਚਾਲਿਤ ਮਾਡਿਊਲ ਦੇ ਇੱਕ ਕਾਰਕੁਨ ਨੂੰ ਗ੍ਰਿਫਤਾਰ ਕੀਤਾ ਹੈ | ਇਸਦੇ ਨਾਲ ਹੀ ਅੰਮ੍ਰਿਤਸਰ ਪੁਲਿਸ ਨੇ 2 ਕਿਲੋ ਹੈਰੋਇਨ, 2 ਏਕੇ-56, 25 ਕਾਰਤੂਸ, 1 ਪਿਸਤੌਲ, 6 ਕਾਰਤੂਸ, 1 ਟਿਫਿਨ ਬੰਬ (ਆਈਈਡੀ) ਅਤੇ ਇੱਕ ਕਾਰ ਨੂੰ ਜਬਤ ਕਰ ਲਿਆ ਹੈ |
During investigation 5 persons further figured. Recovery : 2Kg Heroin, 2 AK56, 25 cartridges, 1 Pistol, 6 cartridges,1 Tiffin Bomb(IED) & a Car
Major blow to ISI terror module & victory in effort to make #Punjab secure & safe as per vision of CM @BhagwantMann (2/2) pic.twitter.com/mTqO87TUN2
— DGP Punjab Police (@DGPPunjabPolice) October 4, 2022