Site icon TheUnmute.com

Punjab Police: ਪੰਜਾਬ ਪੁਲਿਸ ਦੀ ਭ੍ਰਿਸ਼ਟਾਚਾਰ ਖ਼ਿਲਾਫ ਵੱਡੀ ਕਾਰਵਾਈ, 52 ਪੁਲਿਸ ਅਧਿਕਾਰੀ ਬਰਖਾਸਤ

Punjab Police

ਚੰਡੀਗੜ੍ਹ, 19 ਫਰਵਰੀ 2025: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਵੱਡਾ ਐਕਸ਼ਨ ਲਿਆ ਹੈ | ਪੰਜਾਬ ਪੁਲਿਸ (Punjab Police) ਨੇ ਭ੍ਰਿਸ਼ਟਾਚਾਰ (corruption) ਵਿਰੁੱਧ ਵੱਡੀ ਕਾਰਵਾਈ ਕਰਦਿਆਂ ਭ੍ਰਿਸ਼ਟਾਚਾਰ ‘ਚ ਲਿਪਤ 52 ਪੁਲਿਸ ਅਧਿਕਾਰੀਆਂ ਨੂੰ ਹੁਣ ਤੱਕ ਬਰਖਾਸਤ ਕੀਤਾ ਜਾ ਚੁੱਕਾ ਹੈ। ਇਸ ‘ਚ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਕਰਮਚਾਰੀ ਸ਼ਾਮਲ ਹਨ। ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ‘ਚ ਸਾਂਝੀ ਕੀਤੀ ਹੈ |

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਏਗੀ। ਪੁਲਿਸ ‘ਚ ਕਾਲੀਆਂ ਭੇਡਾਂ (corruption) ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਦਿੱਲੀ ਪੁਲਿਸ ਦੀ ਤਰਜ਼ ‘ਤੇ, ਈ-ਐਫਆਰਈਆਰ ਦਾਇਰ ਕਰਨ ਦੀ ਪ੍ਰਕਿਰਿਆ ਇੱਕ ਮਹੀਨੇ ‘ਚ ਸ਼ੁਰੂ ਹੋ ਜਾਵੇਗੀ। ਜਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਨੂੰ ਦੋ ਦਿਨ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ।

ਇਸ ਦੇ ਨਾਲ ਹੀ, ਪੰਜਾਬ ਪੁਲਿਸ (Punjab Police) ਨਾਗਰਿਕ ਅਨੁਕੂਲ ਪ੍ਰਣਾਲੀ ਲਾਗੂ ਕਰ ਰਹੀ ਹੈ। ਇਸ ਤੋਂ ਪਹਿਲਾਂ, ਪੁਲਿਸ ਵੱਲੋਂ 43 ਸੇਵਾਵਾਂ ਔਨਲਾਈਨ ਪ੍ਰਦਾਨ ਕੀਤੀਆਂ ਜਾਂਦੀਆਂ ਸਨ। ਇਸ ਦੇ ਨਾਲ ਹੀ, ਹੁਣ ਇਸਦਾ ਦਾਇਰਾ ਵਧਾਇਆ ਜਾਵੇਗਾ। ਇਸ ‘ਚ ਲਗਭਗ 60 ਸੇਵਾਵਾਂ ਸ਼ਾਮਲ ਹੋਣਗੀਆਂ। ਲੋਕ ਸਾਂਝਾ ਕੇਂਦਰ ਜਾਂ ਘਰ ਬੈਠੇ ਇਨ੍ਹਾਂ ਸੇਵਾਵਾਂ ਦਾ ਲਾਭ ਉਠਾ ਸਕਣਗੇ।

ਇਸ ਤੋਂ ਇਲਾਵਾ ਦਿੱਲੀ ਪੁਲਿਸ ਦੀ ਤਰਜ ‘ਤੇ ਪੁਲਿਸ ਹੁਣ ਈ-ਐਫਆਈਆਰ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ। ਇਸ ‘ਚ ਮੋਟਰ ਵਾਹਨ ਸੰਬੰਧੀ ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇਗਾ। ਇਸ ਲਈ ਇੱਕ ਰਾਜ ਪੱਧਰੀ ਈ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਜਾਵੇਗਾ। ਜਿੱਥੋਂ ਲੋਕਾਂ ਦੀਆਂ ਸ਼ਿਕਾਇਤਾਂ ਸਬੰਧਤ ਪੁਲਿਸ ਸਟੇਸ਼ਨ ਤੱਕ ਜਾਣਗੀਆਂ। ਜੇਕਰ ਸ਼ਿਕਾਇਤ ਦਾ 21 ਦਿਨਾਂ ਦੇ ਅੰਦਰ ਹੱਲ ਨਹੀਂ ਹੁੰਦਾ ਹੈ ਤਾਂ ਇੱਕ ਅਣਪਛਾਤੀ ਰਿਪੋਰਟ ਦਾਇਰ ਕੀਤੀ ਜਾਵੇਗੀ। ਇਸ ਲਈ ਸਾਨੂੰ ਹਾਈ ਕੋਰਟ ਦੀ ਪ੍ਰਵਾਨਗੀ ਦੀ ਲੋੜ ਹੈ ਅਤੇ ਇਸ ਸੰਬੰਧੀ ਅਰਜ਼ੀ ਦਿੱਤੀ ਗਈ ਹੈ।

ਪੁਲਿਸ ਅਧਿਕਾਰੀਆਂ ਦਾ ਜ਼ਿਲ੍ਹਾ-ਵਾਰ ਡਾਟਾ:-

ਸੀ.ਪੀ.ਅੰਮ੍ਰਿਤਸਰ: 2

ਸੀਪੀ ਜਲੰਧਰ : 2

ਸੀਪੀ ਲੁਧਿਆਣਾ: 4

ਬਟਾਲਾ: 2

ਬਠਿੰਡਾ: 2

ਫਤਹਿਗੜ੍ਹ ਸਾਹਿਬ : 1

ਫਾਜ਼ਿਲਕਾ: 2

ਫਰੀਦਕੋਟ: 3

ਫਿਰੋਜ਼ਪੁਰ: 1

ਗੁਰਦਾਸਪੁਰ: 1

ਹੁਸ਼ਿਆਰਪੁਰ: 4

ਜਲੰਧਰ ਦਿਹਾਤੀ: 2

ਕਪੂਰਥਲਾ: 4

ਖੰਨਾ: 1

ਲੁਧਿਆਣਾ ਦਿਹਾਤੀ : 3

ਮਾਨਸਾ: 1

ਮਲੇਰਕੋਟਲਾ: 1

ਪਠਾਨਕੋਟ: 1

ਪਟਿਆਲਾ: 5

ਰੂਪਨਗਰ: 1

ਸ੍ਰੀ ਮੁਕਤਸਰ ਸਾਹਿਬ : 2

ਸੰਗਰੂਰ: 2

ਐਸ.ਏ.ਐਸ.ਨਗਰ: 2

ਐਸ ਬੀ ਐਸ ਨਗਰ: 1

ਤਰਨਤਾਰਨ: 2

Read More: Amritsar: ਸੀਆਈ ਅੰਮ੍ਰਿਤਸਰ ਨੇ ਹੈਰੋਇਨ ਦੀ ਇੱਕ ਖੇਪ ਕੀਤੀ ਬਰਾਮਦ, ਡੀਜੀਪੀ ਨੇ ਦਿੱਤੀ ਜਾਣਕਾਰੀ

Exit mobile version