ਚੰਡੀਗੜ੍ਹ 10 ਫਰਵਰੀ 2022: ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਪੁਲਸ ਨੇ ਚੀਨੀ ਸ਼ਾਰਟ-ਵੀਡੀਓ ਐਪ, ਟਿੱਕਟੌਕ (Tiktok) ‘ਤੇ ਪੋਸਟ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ, ਇਸਦੀ ਜਾਣਕਾਰੀ ਸਥਾਨਕ ਮੀਡੀਆ ਨੇ ਰਿਪੋਰਟ ਵਲੋਂ ਦਿੱਤੀ ਗਈ ਹੈ। ARY ਨਿਊਜ਼ ਦੀ ਰਿਪੋਰਟ ਮੁਤਾਬਕ ਪੰਜਾਬ ਪੁਲਸ ਵਿਭਾਗ ਨੇ ਡਿਊਟੀ ਦੌਰਾਨ ਸਾਰੇ ਪੁਲਸ ਮੁਲਾਜ਼ਮਾਂ ਨੂੰ ਟਿਕਟੋਕ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ। ਪੁਲਸ ਵਿਭਾਗ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਅਧਿਕਾਰੀ ਦੀ ਵੀਡੀਓ ਸੋਸ਼ਲ ਮੀਡੀਆ ਐਪ ‘ਤੇ ਵਾਇਰਲ ਹੋਈ ਤਾਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਏਆਰਵਾਈ ਨਿਊਜ਼ ਦੀ ਰਿਪੋਰਟ ਵਿੱਚ, ਏਆਈਜੀ ਓਪਰੇਸ਼ਨਜ਼ ਦੁਆਰਾ ਸਾਰੇ ਆਰਪੀਓਜ਼ ਨੂੰ ਜਾਰੀ ਕੀਤੇ ਗਏ ਇੱਕ ਪੱਤਰ ‘ਚ ਨਵੇਂ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ ਸੀ। ਮੀਡੀਆ ਨੇ ਦੱਸਿਆ ਕਿ ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀਟੀਏ) ਨੇ ਚੀਨੀ ਸ਼ਾਰਟ-ਵੀਡੀਓ ਐਪ ਨੂੰ ਦੇਸ਼ ‘ਚ ਕਈ ਵਾਰ ਪਾਬੰਦੀ ਲਗਾਈ ਸੀ। ਜਿਕਰਯੋਗ ਹੈ ਕਿ TikTok ‘ਤੇ ਪਹਿਲੀ ਵਾਰ ਅਕਤੂਬਰ 2020 ‘ਚ ਪਾਬੰਦੀ ਲਗਾਈ ਗਈ ਸੀ, ਹਾਲਾਂਕਿ, ਕੰਪਨੀ ਦੁਆਰਾ “ਅਸ਼ਲੀਲਤਾ” ਫੈਲਾਉਣ ਵਾਲੇ ਖਾਤਿਆਂ ਨੂੰ ਬਲਾਕ ਕਰਨ ਦਾ ਭਰੋਸਾ ਦੇਣ ਤੋਂ 10 ਦਿਨਾਂ ਬਾਅਦ ਪਾਬੰਦੀ ਹਟਾ ਦਿੱਤੀ ਗਈ ਸੀ।