Site icon TheUnmute.com

ਨਾਮੀ ਗੈਂਗਸਟਰਾਂ ਦੇ ਨਾਂ ‘ਤੇ ਡਾਕਟਰਾਂ ਤੋਂ ਫਿਰੌਤੀ ਮੰਗਣ ਵਾਲੇ ਪੰਜਾਬ ਪੁਲਿਸ ਨੇ ਬਿਹਾਰ ਤੋਂ ਕੀਤੇ ਗ੍ਰਿਫ਼ਤਾਰ

Amritsar

ਅੰਮ੍ਰਿਤਸਰ 04 ਅਗਸਤ 2022: ਪਿਛਲੇ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ (Amritsar) ਵਿਚ ਵਿਦੇਸ਼ੀ ਨੰਬਰਾਂ ਤੋਂ ਡਾਕਟਰਾਂ ਨੂੰ ਫੋਨ ਕਰਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਾਮੀ ਗੈਂਗਸਟਰਾਂ ਦਾ ਨਾਮ ਲੈ ਕੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਸਨ | ਜਿਸ ਤੋਂ ਬਾਅਦ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਚ ਦਹਿਸ਼ਤ ਦਾ ਮਾਹੌਲ ਸੀ |

ਇਸਦੇ ਚੱਲਦੇ ਅੰਮ੍ਰਿਤਸਰ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਮੁਸਤੈਦੀ ਨਾਲ ਜਾਂਚ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਪੰਜਾਬ ਦੇ ਬਾਹਰੀ ਸੂਬੇ ਦੇ ਰਹਿਣ ਵਾਲੇ ਹਨ ਜਿੰਨ੍ਹਾਂ ਦੀ ਪਛਾਣ ਹਰੀਸ਼ ਕੁਮਾਰ ਅਤੇ ਵਿਕਾਸ ਕੁਮਾਰ ਵਜੋਂ ਹੋਈ ਹੈ | ਇਨ੍ਹਾਂ ਦੀ ਉਮਰ 21-22 ਸਾਲ ਦੱਸੀ ਜਾ ਰਹੀ ਹੈ |

ਇਸ ਸੰਬੰਧੀ ਅੰਮ੍ਰਿਤਸਰ (Amritsar) ਦੇ ਪੁਲਿਸ ਕਮਿਸ਼ਨਰ ਅਰੁਨਪਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਾਤਾਰ ਹੀ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਅੰਮ੍ਰਿਤਸਰ ਵਿੱਚ ਕੁੱਝ ਨਾਮੀ ਵਿਅਕਤੀਆਂ ਅਤੇ ਕੁਝ ਡਾਕਟਰਾਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਕੋਲੋਂ ਫਿਰੌਤੀ ਮੰਗੀ ਜਾ ਰਹੀ ਸੀ ਅਤੇ ਪੁਲਿਸ ਵਲੋਂ ਜਾਂਚ ਕਰਦੇ ਹੋਏ ਹੁਣ ਦੋ ਵਿਅਕਤੀਆਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ | ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਪੁਲਿਸ ਦੀ ਇਕ ਟੀਮ ਕੱਲ੍ਹ ਨੂੰ ਬਿਹਾਰ ਜਾ ਰਹੀ ਹੈ ਜੋ ਕਿ ਆਰੋਪੀਆਂ ਨੂੰ ਅੰਮ੍ਰਿਤਸਰ ਲੈ ਕੇ ਆਵੇਗੀ |

ਇਸਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਜੋ ਟੀਮ ਫਿਲਹਾਲ ਉਨ੍ਹਾਂ ਵੱਲੋਂ ਭੇਜੀ ਗਈ ਹੈ| ਉਨ੍ਹਾਂ ਨੇ ਦੋਸ਼ੀਆਂ ਦੇ ਲੈਪਟਾਪ ਸੀਜ਼ ਕਰ ਦਿੱਤੇ ਹਨ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੁਟੇਰਿਆਂ ਦਾ ਲਾਰੈਂਸ ਗੈਂਗ ਦੇ ਨਾਲ ਜਾਂ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ | ਇਹ ਸਿਰਫ਼ ਉਨ੍ਹਾਂ ਦਾ ਨਾਮ ਇਸਤੇਮਾਲ ਕਰਕੇ ਲੋਕਾਂ ਨੂੰ ਡਰਾਉਂਦੇ ਹਨ ਅਤੇ ਫਿਰੌਤੀ ਮੰਗਦੇ ਹਨ |

Exit mobile version