7 ਜਨਵਰੀ 2205: ਦਿੜਬਾ (Rogla village in Dirba) ਦੇ ਪਿੰਡ ਰੋਗਲਾ ਨੇੜੇ ਡਰੇਨ ਦਾ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਹੈ, ਇੱਥੇ ਪਿੰਡ ਰੋਗਲਾ (Rogla)ਦੇ ਦੋ ਨੌਜਵਾਨਾਂ ਲਾਡੀ ਸਿੰਘ ਉਮਰ 20 ਸਾਲ ਪੁੱਤਰ (Mithu Singh and Jatinder Singh, age 24, son of Gurtej Singh, died) ਮਿੱਠੂ ਸਿੰਘ ਅਤੇ ਜਤਿੰਦਰ ਸਿੰਘ ਉਮਰ 24 ਸਾਲ ਪੁੱਤਰ ਗੁਰਤੇਜ ਸਿੰਘ ਦੀ ਮੌਤ ਹੋ ਗਈ। ਰਾਤ ਕਰੀਬ ਸਾਢੇ 7 ਵਜੇ ਇਹ ਨੌਜਵਾਨ ਜਨਮ ਦਿਨ ਦੀ ਪਾਰਟੀ ਮਨਾ ਰਹੇ ਸੀ, ਜਿਸ ਤੋਂ ਬਾਅਦ ਉਹ ਪਿੰਡ ਰੋਗਲਾ ਤੋਂ ਕੁਝ ਖਾਣ-ਪੀਣ ਦਾ ਸਮਾਨ ਲੈਣ ਲਈ ਦਿੜਬਾ ਗਏ।
ਜਿਥੇ ਵਾਪਸ ਪਿੰਡ ਨੂੰ ਆਉਂਦੇ ਸਮੇਂ ਕਾਰ ਪੀ.ਬੀ.10 ਸੀ.ਕਿਊ.4050 ਪਿੰਡ ਤੋਂ 1 ਕਿਲੋਮੀਟਰ ਪਹਿਲਾਂ ਬਣੀ ਡਰੇਨ ਦੇ ਪੁਲ ‘ਤੇ ਸਪੀਡ ਬਰੇਕਰ ਤੋਂ ਛਾਲ ਮਾਰ ਕੇ ਹਵਾ ‘ਚ ਉਡ ਕੇ ਦੂਜੇ ਪਾਸੇ ਚਲੀ ਗਈ, ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ ਇਹ ਨੌਜਵਾਨ ਰੋਗਲਾ ਪਿੰਡ ਦੇ ਰਹਿਣ ਵਾਲੇ ਸਨ, ਜਿਨ੍ਹਾਂ ‘ਚੋਂ ਲਾਡੀ ਸਿੰਘ ਨੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ, ਪਰ ਇਸ ਤੋਂ ਪਹਿਲਾਂ ਹੀ ਪਿੰਡ ‘ਚ ਏਨਾ ਮਾਤਮ ਛਾ ਗਿਆ ਕਿ ਪਿੰਡ ਦੇ ਲੋਕਾਂ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਇਕੱਠੇ ਸਸਕਾਰ ਕੀਤਾ। ਜਿਸ ਨੂੰ ਦੇਖ ਕੇ ਹਰ ਇੱਕ ਦੀ ਅੱਖ ਰੋਂਦੀ ਹੈ ਦੂਜੇ ਪਾਸੇ ਦਿੜਬਾ (Dirba police) ਪੁਲਿਸ ਨੇ ਪੀੜਤ ਮਿੱਠੂ ਸਿੰਘ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
read more: ਨਸ਼ੇ ‘ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਬਣਾ ਰਹੀ ਹੈ ਨਵੀਂ ਨੀਤੀ