Site icon TheUnmute.com

Punjab News: ਨਮਕੀਨ ਭੁਜੀਆ ਦੀ ਆੜ ‘ਚ ਅਫੀਮ ਸਪਲਾਈ ਕਰਨ ਵਾਲਾ ਪੁਲਿਸ ਵੱਲੋਂ ਕਾਬੂ

opium

ਅੰਮ੍ਰਿਤਸਰ, 23 ਜੁਲਾਈ 2024: ਅੰਮ੍ਰਿਤਸਰ ਪੁਲਿਸ ਦੇ ਸਿਟੀ ਥਾਣਾ ਵੇਰਕਾ ਦੀ ਪੁਲਿਸ ਨੇ ਅਫੀਮ (opium) ਸਪਲਾਈ ਕਰਨ ਦੇ ਦੋਸ਼ ‘ਚ ਇੱਕ ਵਿਅਕਤੀ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਨਮਕੀਨ ਭੁਜੀਆ ਦੀ ਆੜ ‘ਚ ਅਫੀਮ ਸਪਲਾਈ ਕਰ ਰਿਹਾ ਸੀ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਅਫੀਮ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਫ

ੜੇ ਗਏ ਮੁਲਜ਼ਮ ਦੀ ਪਛਾਣ ਹਿਤੇਸ਼ ਮਹਿਰਾ ਉਰਫ ਈਸ਼ੂ ਵਾਸੀ ਕੱਚਾ ਆਵਾ, ਗੇਟ ਭਗਤਾਂਵਾਲਾ ਵਜੋਂ ਹੋਈ ਹੈ। ਇਹ ਜਾਣਕਾਰੀ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

Exit mobile version